ਆਸਟ੍ਰੇਲੀਆ ਨੇ ਚੁੱਕਿਆ ਵੱਡਾ ਕਦਮ, ਟਰੈਵਲ ਬੈਨ ਤੋਂ ਬਾਅਦ ਵੀ ਵਿਦੇਸ਼ੀ ਨਾਗਰਿਕਾਂ ਨੂੰ ਮਿਲੇਗੀ ਦੇਸ਼ ‘ਚ ਐਂਟਰੀ

TeamGlobalPunjab
1 Min Read

ਨਿਊਜ਼ ਡੈਸਕ: ਆਸਟ੍ਰੇਲੀਆ ਅਗਲੇ 10 ਮਹੀਨਿਆਂ ਵਿੱਚ ਅਣਗਿਣਤ ਵਿਦੇਸ਼ੀ ਕਾਮਿਆਂ ਨੂੰ ਫਿਰ ਦੇਸ਼ ਵਿੱਚ ਐਂਟਰੀ ਦੇਵੇਗਾ। ਦਰਅਸਲ, ਕੋਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਰਿਕਵਰੀ ਵਿੱਚ ਤੇਜੀ ਲਿਆਉਣ ਲਈ ਸਰਕਾਰੀ ਵਿਜ਼ਾ ਧਾਰਕਾਂ ਨੂੰ ਯਾਤਰਾ ਵਿੱਚ ਛੋਟ ਦਿੱਤੀ ਜਾਵੇਗੀ। ਇਹ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਸਟ੍ਰੇਲੀਆਈ ਨਾਗਰਿਕ ਵਿਦੇਸ਼ਾਂ ਵਿੱਚ ਫਸੇ ਹੋਏ ਹਨ।

ਯਾਤਰਾ ਵਿੱਚ ਛੋਟ ਉਨ੍ਹਾਂ ਕਾਮਿਆਂ ਨੂੰ ਦਿੱਤੀ ਜਾਵੇਗੀ, ਜੋ ਆਸਟ੍ਰੇਲੀਆ ਵਿੱਚ ਕਾਰੋਬਾਰ ਸਥਾਪਤ ਕਰਨ ਵਿੱਚ ਤੇਜੀ ਲਿਆਉਣ ਦਾ ਕੰਮ ਕਰਨਗੇ। ਇਸ ਦੇ ਜ਼ਰੀਏ ਵਰਕਸ ਦੀ ਬਗੈਰ ਰੁਕਾਵਟ ਦੇਸ਼ ਵਿੱਚ ਐਂਟਰੀ ਹੋ ਸਕੇਗੀ।

ਅਗਲੇ 10 ਮਹੀਨਿਆਂ ਵਿੱਚ ਅਸਥਾਈ ਗਤੀਵਿਧੀ ‘ਪੋਸਟ ਕੋਵਿਡ-19 ਇਕੋਨਾਮਿਕ ਰਿਕਵਰੀ ਇਵੈਂਟ’ ਦੇ ਤਹਿਤ ਘੱਟ ਤੋਂ ਘੱਟ 500 ਵਿਜ਼ਾ ਧਾਰਕਾਂ ਨੂੰ ਯਾਤਰਾ ਵਿੱਚ ਛੋਟ ਦਿੱਤੇ ਜਾਣ ਦੀ ਉਮੀਦ ਹੈ। ਇਸ ਤੋਂ ਬਾਅਦ ਇਹ ਪ੍ਰੋਗਰਾਮ ਖ਼ਤਮ ਹੋ ਜਾਵੇਗਾ।

Share this Article
Leave a comment