Breaking News

ਚੰਨੀ ਦੀ ‘ਭਈਆ’ ਟਿੱਪਣੀ ’ਤੇ PM ਦਾ ਜਵਾਬੀ ਹਮਲਾ,ਕਿਹਾ-‘ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਤੇ ਯੂਪੀ ‘ਚ ਹੋਏ ਸੰਤ ਰਵੀਦਾਸ’

ਅਬੋਹਰ: ਪੰਜਾਬ ਚੋਣਾਂ ਨੂੰ ਹੁਣ ਤਿੰਨ ਦਿਨ ਬਾਕੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਅਬੋਹਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਸੱਤਾਧਾਰੀ ਕਾਂਗਰਸ ਅਤੇ ਸੀਐਮ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ। 

ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ‘ਯੂਪੀ-ਬਿਹਾਰ ਦੇ ਭਈਆ’ ਵਾਲੇ ਬਿਆਨ ‘ਤੇ ਪੀਐਮ ਮੋਦੀ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ, ‘ਕਾਂਗਰਸ ਹਮੇਸ਼ਾ ਇੱਕ ਖੇਤਰ ਦੇ ਲੋਕਾਂ ਨੂੰ ਦੂਜੇ ਖੇਤਰ ਨਾਲ ਲੜਾਉਂਦੀ ਰਹੀ ਹੈ।ਪੀਐੱਮ ਮੋਦੀ ਨੇ CM ਚੰਨੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਬੀਤੇ ਦਿਨ ਹੀ ਸੰਤ ਰਵਿਦਾਸ ਜੀ ਦੀ ਜਯੰਤੀ ਮਨਾਈ ਹੈ। ਉਹ ਉੱਤਰ ਪ੍ਰਦੇਸ਼ ਦੇ ਬਨਾਰਸ ਵਿੱਚ ਪੈਦਾ ਹੋਏ। ਕੀ ਤੁਸੀਂ ਸੰਤ ਰਵਿਦਾਸ ਜੀ ਨੂੰ ਵੀ ਪੰਜਾਬ ਵਿੱਚੋਂ ਕੱਢ ਦਿਓਗੇ? ਇਸ ਤੋਂ ਬਾਅਦ ਉਨ੍ਹਾਂ ਪੁੱਛਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿੱਚ ਹੋਇਆ, ਕੀ ਤੁਸੀਂ ਉਨ੍ਹਾਂ ਨੂੰ ਵੀ ਪੰਜਾਬ ਵਿੱਚੋਂ ਕੱਢ ਦਿਓਗੇ ?

ਇੱਥੇ ਕਾਂਗਰਸ ਦੇ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ, ਜਿਸ ‘ਤੇ ਦਿੱਲੀ ਦਾ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਸੀ ਅਤੇ ਤਾੜੀਆਂ ਵਜਾ ਰਿਹਾ ਸੀ, ਨੂੰ ਪੂਰੇ ਦੇਸ਼ ਨੇ ਦੇਖਿਆ। ਇਹ ਲੋਕ ਆਪਣੇ ਬਿਆਨਾਂ ਨਾਲ ਕਿਸ ਦਾ ਅਪਮਾਨ ਕਰ ਰਹੇ ਹਨ? ਇੱਥੇ ਕੋਈ ਅਜਿਹਾ ਪਿੰਡ ਨਹੀਂ ਹੋਵੇਗਾ, ਜਿੱਥੇ ਸਾਡੇ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਭੈਣ-ਭਰਾ ਮਿਹਨਤ ਨਾ ਕਰਦੇ ਹੋਣ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲੇ CDPO ਅਜਨਾਲਾ ਨੂੰ ਕੀਤਾ ਮੁਅੱਤਲ: ਡਾ. ਬਲਜੀਤ ਕੌਰ

ਚੰਡੀਗੜ੍ਹ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਆਂਗਣਵਾੜੀ …

Leave a Reply

Your email address will not be published. Required fields are marked *