ਓਟਵਾ: ਕੋਰੋਨਾ ਮਹਾਂਮਾਰੀ ਦਾ ਖ਼ੌਫ਼ ਘਟਣ ਤੋਂ ਬਾਅਦ ਸੈਰ ਸਪਾਟਾ, ਪੜ੍ਹਾਈ ਕਰਨ ਜਾਂ ਫਿਰ ਕੰਮ ਦੀ ਭਾਲ ਵਿੱਚ ਵਿਦੇਸ਼ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਰ ਕੈਨੇਡਾ ਵਿੱਚ ਢਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਕਾਰਨ ਅਰਜ਼ੀਆਂ ਦਾ ਢੇਰ ਲਗ ਗਿਆ। ਲੋਕਾਂ ਵੱਲੋਂ ਪੀ.ਆਰ ਲਈ ਫਾਇਲਾਂ ਤਾਂ ਲਗਾਈਆਂ ਗਈਆਂ ਪਰ ਉਹ ਲੰਬੇ ਸਮੇਂ ਤੋਂ ਉਡੀਕ ‘ਚ ਹੀ ਬੈਠੇ ਹਨ। ਪਰ ਹੁਣ ਹਾਲਾਤਾਂ ‘ਚ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ, ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨਾਲ ਨਜਿੱਠਣ ਲਈ ਟਾਸਕ ਫੋਰਸ ਨੇ ਹਾਂਪੱਖੀ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ।
ਇਹ ਦਾਅਵਾ ਕਰਦਿਆਂ ਟਾਸਕ ਫ਼ੋਰਸ ਦੇ ਕੋ-ਚੇਅਰ ਅਤੇ ਕੈਬਨਿਟ ਮੰਤਰੀ ਮਾਰਕ ਮਿਲਰ ਵਲੋਂ ਕੀਤਾ ਗਿਆ ਹੈ। ਮਾਰਕ ਮਿਲਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫ਼ਿਲਹਾਲ ਅਸੀਂ ਕਿਸੇ ਵੀ ਸਮੱਸਿਆ ‘ਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਏ ਪਰ ਇਨ੍ਹਾਂ ਸਮੱਸਿਆਵਾਂ ਦੇ ਖਾਤਮੇ ਦਾ ਰਾਹ ਪੱਧਰਾ ਹੋ ਚੁੱਕਾ ਹੈ।
ਮਾਰਕ ਮਿਲਰ ਨੇ ਇਮੀਗ੍ਰੇਸ਼ਨ ਬੈਕਲਾਗ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 1250 ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਅਤੇ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕੀਤੀ ਜਾ ਰਹੀ ਹੈ, ਜਿਸ ਨਾਲ ਬੈਕਲਾਗ ਖ਼ਤਮ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਪਾਸਪੋਰਟ ਦਫ਼ਤਰਾਂ ਵਿੱਚ 700 ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਜਦਕਿ ਹਵਾਈ ਅੱਡਿਆਂ ’ਤੇ 1800 ਨਵੇਂ ਸੁਰੱਖਿਆ ਜਾਂਚ ਅਫ਼ਸਰ ਤਇਨਾਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਉੱਥੇ ਹੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਸ਼ੋਨ ਫਰੇਜ਼ਰ ਨੇ ਵੀ ਟਵੀਟ ਕੀਤਾ ਹੈ।
Canada is a top destination for people around the 🌎
We’ve been taking concrete steps to strengthen our immigration system and reduce the backlog, to help address our labour shortage and reunite families ⬇️ pic.twitter.com/uVimuO7fWw
— Sean Fraser (@SeanFraserMP) August 29, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.