ਚੰਗੀ ਨੀਂਦ ਲਈ ਬਹੁਤ ਹੀ ਫਾਇਦੇਮੰਦ ਹੈ ਕਾਜੂ ਦਾ ਦੁੱਧ

TeamGlobalPunjab
2 Min Read

ਨਿਊਜ਼ ਡੈਸਕ:  ਸਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਸਿਹਤਮੰਦ ਰੱਖਣ ਲਈ ਰਾਤ ਦੀ ਚੰਗੀ ਨੀਂਦ ਬਹੁਤ ਜਰੂਰੀ ਹੈ। ਇਸ ਨਾਲ ਦਿਨ ਭਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਚੁਸਤੀ ਨਾਲ ਕਰਨ ‘ਚ ਮਦਦ ਮਿਲਦੀ ਹੈ। ਹਾਲਾਂਕਿ, ਹਰ ਕੋਈ ਰਾਤ ਵਿੱਚ ਚੰਗੀ ਨੀਂਦ ਨਹੀਂ ਲੈ ਪਾਉਂਦਾ ਹੈ। ਬਹੁਤ ਸਾਰੇ ਲੋਕ ਨੀਂਦ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ।

ਇਸ ਵਜ੍ਹਾ ਕਾਰਨ ਅੱਗੇ ਜਾ ਕੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀ ਅਜਿਹੇ ਵਿੱਚ ਡਾਕਟਰ ਤੋਂ ਸਲਾਹ ਲੈ ਸਕਦੇ ਹੋ ਜਾਂ ਘਰੇਲੂ ਉਪਾਅ ਕਰ ਸਕਦੇ ਹੋ। ਤੁਸੀ ਰਾਤ ਨੂੰ ਚੰਗੀ ਨੀਂਦ ਲਈ ਕਾਜੂ ਦੇ ਦੁੱਧ ਦਾ ਸੇਵਨ ਕਰ ਸਕਦੇ ਹੋ, ਇਹ ਬਹੁਤ ਹੀ ਪ੍ਰਭਾਵੀ ਹੈ। ਆਓ ਜਾਣਦੇ ਹਾਂ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ ਅਤੇ ਇਸ ਦੇ ਸਿਹਤ ਨੂੰ ਕੀ ਫਾਇਦੇ ਹਨ।

ਕਾਜੂ ਦਾ ਦੁੱਧ ਬਣਾਉਣ ਲਈ ਸਮੱਗਰੀ: 3-4 ਕਾਜੂ, ਦੁੱਧ, ਚੀਨੀ

ਕਾਜੂ ਦਾ ਦੁੱਧ ਬਣਾਉਣ ਦਾ ਤਰੀਕਾ

- Advertisement -

3-4 ਕਾਜੂ ਲਵੋ ਅਤੇ ਇਨ੍ਹਾਂ ਨੂੰ ਇੱਕ ਕੱਪ ਦੁੱਧ ਵਿੱਚ 4-5 ਘੰਟੇ ਲਈ ਭਿੱਜਣੇ ਰੱਖ ਦਵੋ। ਹੁਣ ਭਿੱਜੇ ਹੋਏ ਕਾਜੂ ਲਵੋ ਅਤੇ ਇਨ੍ਹਾਂ ਨੂੰ ਪੀਸ ਲਵੋ। ਹੁਣ ਜਿਸ ਦੁੱਧ ‘ਚ ਕਾਜੂ ਭਿੱਜਣੇ ਰੱਖੇ ਸਨ ਉਸ ‘ਚ ਹੋਰ ਦੁੱਧ ਪਾ ਲਵੋ। ਤੁਸੀ ਸਵਾਦ ਲਈ ਥੋੜ੍ਹੀ ਚੀਨੀ ਵੀ ਪਾ ਸਕਦੇ ਹੋ। ਹੁਣ ਇਸ ਨੂੰ ਕੁੱਝ ਦੇਰ ਲਈ ਉਬਾਲ ਲਵੋ। ਤੁਹਾਡੀ ਡਰਿੰਕ ਤਿਆਰ ਹੈ।

ਤੁਸੀ ਇਸ ਨੂੰ ਗਰਮ ਜਾਂ ਠੰਡਾ ਦੋਵੇਂ ਤਰੀਕਿਆਂ ਨਾਲ ਪੀ ਸਕਦੇ ਹੋ। ਇਸ ਦਾ ਸੌਣ ਤੋਂ ਪਹਿਲਾਂ ਜ਼ਰੂਰ ਸੇਵਨ ਕਰੋ। ਇਹ ਚੰਗੀ ਨੀਂਦ ਵਿੱਚ ਮਦਦ ਕਰੇਗਾ ਅਤੇ ਅਗਲੇ ਦਿਨ ਤੁਹਾਨੂੰ ਤਾਜ਼ਾ ਮਹਿਸੂਸ ਹੋਵੇਗਾ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment