ਨਿਊਜ਼ ਡੈਸਕ: ਗਰਮੀਆਂ ਦੇ ਮੌਸਮ ‘ਚ ਪਾਣੀ ਦੇ ਨਾਲ-ਨਾਲ ਠੰਢੀ ਡਰਿੰਕਸ ਪੀਣ ਦਾ ਬਹੁਤ ਮੰਨ ਕਰਦਾ ਰਹਿੰਦਾ ਹੈ। ਅਜਿਹੇ ‘ਚ ਕੀ ਤੁਸੀਂ ਕਦੇ ਮਸਾਲਾ ਕੋਲਡ ਡਰਿੰਕ ਦਾ ਲੁਤਫ਼ ਲਿਆ ਹੈ ? ਜੇਕਰ ਨਹੀਂ ਤਾਂ ਚਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਮਸਾਲਾ ਕੋਲਡ ਡਰਿੰਕ ਦੀ ਰੈਸਿਪੀ।
ਸਮੱਗਰੀ
-ਤਿੰਨ ਗਲਾਸ ਕੋਲਡ ਡਰਿੰਕ
-1/4 ਚਮਚ ਭੁੰਨਿਆ ਜੀਰਾ ਜਾਂ ਜੀਰਾ ਪਾਊਡਰ
-1 ਚਮਚ ਚਾਹ ਪੱਤੀ
-1 ਚਮਚ ਚਾਟ ਮਸਾਲਾ
-ਕਾਲਾ ਨਮਕ ਸਵਾਦ ਅਨੁਸਾਰ
-1/2 ਕਟੋਰੀ ਪੁਦੀਨੇ ਦੀ ਪੱਤੀਆਂ
-3 ਨਿੰਬੂ ਦੇ ਸਲਾਈਸ
-1/2 ਨਿੰਬੂ ਦਾ ਰਸ
-ਆਈਸ ਕਿਊਬ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਪੁਦੀਨੇ ਦੀ ਪੱਤੀਆਂ ਨੂੰ ਪੀਸ ਲਵੋ ਤੇ ਨਿੰਬੂ ਨੂੰ ਛੋਟਾ-ਛੋਟਾ ਕੱਟ ਲਵੋ। ਫਿਰ ਦੋ ਗਲਾਸ ਪਾਣੀ ਨੂੰ ਗਰਮ ਕਰੋ, ਗਰਮ ਪਾਣੀ ਵਿੱਚ ਚਾਹ ਪੱਤੀ, ਪੀਸਿਆ ਪੁਦੀਨਾ ਤੇ ਨਿੰਬੂ ਦੇ ਟੁਕੜੇ ਪਾ ਕੇ 15 ਮਿੰਟ ਲਈ ਰੱਖ ਦਵੋ। ਇਸ ਤੋਂ ਬਾਅਦ ਇਸ ਨੂੰ ਛਾਣ ਲਵੋ ਤੇ ਇਸ ‘ਚ ਕਾਲਾ ਨਮਕ, ਚਾਟ ਮਸਾਲਾ, ਜੀਰਾ, ਪੁਦੀਨਾ, ਬਰਫ਼ ਦੀ ਟੁਕੜੀਆਂ ਪਾਓ ਤੇ ਮਿਕਸੀ ‘ਚ ਗ੍ਰਾਈਂਡ ਕਰ ਲਵੋ। ਹੁਣ ਤਿੰਨ ਗਲਾਸ ਲਵੋ ਉਸ ਵਿੱਚ ਕੁਝ ਪੁਦੀਨੇ ਦੀ ਪੱਤੀਆਂ ਤੇ ਚਾਹ ਵਾਲਾ ਪਾਣੀ ਪਾਓ ਤੇ ਫਿਰ ਆਪਣੀ ਮਨਪਸੰਦ ਕੋਲਡਰਿੰਕ ਮਿਕਸ ਕਰੋ। ਡਰਿੰਕ ਨੂੰ ਨਿੰਬੂ ਦੇ ਸਲਾਈਸ ਪੁਦੀਨੇ ਦੀ ਪੱਤੀਆਂ ਤੇ ਬਰਫ਼ ਦੀਆਂ ਟੁਕੜੀਆਂ ਪਾ ਕੇ ਠੰਢਾ-ਠੰਢਾ ਸਰਵ ਕਰੋ।