ਨਿਊਜ਼ ਡੈਸਕ: ਸੁਪਰਸਟਾਰ ਗੋਵਿੰਦਾ ਦੇ ਭਾਣਜੇ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੂੰ ਕੌਣ ਨਹੀਂ ਜਾਣਦਾ? ਉਨ੍ਹਾਂ ਦੀ ਪਤਨੀ ਕਸ਼ਮੀਰਾ ਸ਼ਾਹ ਵੀ ਹਿੰਦੀ ਸਿਨੇਮਾ ਦੀ ਅਦਾਕਾਰਾ ਰਹਿ ਚੁੱਕੀ ਹੈ। ਇਸ ਸਮੇਂ ਕਸ਼ਮੀਰ ਨੂੰ ਲੈ ਕੇ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ।
ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਅਤੇ ਅਦਾਕਾਰਾ ਕਸ਼ਮੀਰਾ ਸ਼ਾਹ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਹਾਦਸੇ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਫੋਟੋ ਵਿੱਚ ਖੂਨ ਨਾਲ ਲੱਥਪਥ ਕੱਪੜੇ ਨਜ਼ਰ ਆ ਰਹੇ ਹਨ। ਕਸ਼ਮੀਰਾ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਦੇ ਹੋਏ ਕੈਪਸ਼ਨ ‘ਚ ਦੱਸਿਆ ਕਿ ਹਾਦਸਾ ਕਿੰਨਾ ਭਿਆਨਕ ਸੀ।
ਕਸ਼ਮੀਰਾ ਸ਼ਾਹ ਨੇ ਪੋਸਟ ਕਰਕੇ ਲਿਖਿਆ- ਰੱਬ ਦਾ ਧੰਨਵਾਦ ਮੈਨੂੰ ਬਚਾਉਣ ਲਈ। ਇਹ ਬਹੁਤ ਖਤਰਨਾਕ ਹਾਦਸਾ ਸੀ। ਕੁਝ ਵੱਡਾ ਹੋਣ ਵਾਲਾ ਸੀ…ਛੋਟੇ ਵਿੱਚ ਨਿਕਲ ਗਿਆ। ਉਮੀਦ ਹੈ ਕਿ ਕੋਈ ਦਾਗ ਨਹੀਂ ਰਹੇਗਾ। ਹਰ ਦਿਨ, ਹਰ ਪਲ ਨੂੰ ਇੱਕ ਵਾਰ ਵਿੱਚ ਜੀਓ। ਵਾਪਸ ਆਉਣ ਦੀ ਉਡੀਕ ਨਹੀਂ ਕਰ ਪਾ ਰਹੀ। ਮੈਨੂੰ ਅੱਜ ਆਪਣੇ ਪਰਿਵਾਰ ਦੀ ਬਹੁਤ ਯਾਦ ਆ ਰਹੀ ਹੈ।
View this post on Instagram
ਕਸ਼ਮੀਰਾ ਦੀ ਇਸ ਪੋਸਟ ‘ਤੇ ਫੈਨਜ਼ ਅਤੇ ਸੈਲੇਬਸ ਲਗਾਤਾਰ ਕਮੈਂਟ ਕਰ ਰਹੇ ਹਨ। ਕ੍ਰਿਸ਼ਨਾ ਅਭਿਸ਼ੇਕ ਨੇ ਵੀ ਕਮੈਂਟ ਕੀਤਾ ਅਤੇ ਲਿਖਿਆ- ਰੱਬ ਦਾ ਸ਼ੁਕਰ ਹੈ ਕਿ ਤੁਸੀਂ ਸੁਰੱਖਿਅਤ ਹੋ। ਅਦਾਕਾਰਾ ਕਿਸ਼ਵਰ ਮਰਚੈਂਟ ਨੇ ਪੁੱਛਿਆ ਕਿ ਤੁਸੀਂ ਠੀਕ ਹੋ? ਦੀਪਸ਼ਿਖਾ ਨਾਗਪਾਲ ਨੇ ਲਿਖਿਆ- ਜਲਦੀ ਵਾਪਸ ਆਓ। ਤਨਾਜ਼ ਇਰਾਨੀ ਨੇ ਲਿਖਿਆ- OMG ਇਹ ਬਹੁਤ ਖਤਰਨਾਕ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਹੋ। ਰਾਜੇਸ਼ ਖੱਟਰ ਨੇ ਲਿਖਿਆ- ਕੀ ਹੋਇਆ ਕਸ਼ਮੀਰਾ? ਉਮੀਦ ਹੈ ਸਭ ਠੀਕ ਹੈ। ਪੂਜਾ ਬੇਦੀ ਨੇ ਲਿਖਿਆ- ਹੇ ਭਗਵਾਨ, ਕੀ ਹੋਇਆ ਕੈਸ਼ ? ਤੁਹਾਡਾ ਖਿਆਲ ਰੱਖਿਆ ਦਾ ਰਿਹਾ ਹੈ ?
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।