ਅਮਰੀਕੀ ਰਾਸ਼ਟਰਪਤੀ ਨੇ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਲੈਣ ਲਈ ਨਿਰਧਾਰਤ ਸਮਾਂ ਵਧਾਇਆ

TeamGlobalPunjab
1 Min Read

ਵਾਸ਼ਿੰਗਟਨ :- ਅਮਰੀਕੀ ਅਧਿਕਾਰੀਆਂ ਨੇ ਬੀਤੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਲੈਣ ਲਈ 1 ਮਈ ਦੀ ਆਖਰੀ ਤਾਰੀਖ ਨੂੰ 11 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਜੋ 9/11 ਦੇ ਹਮਲੇ ਦੀ 20 ਵੀਂ ਵਰ੍ਹੇਗੰਢ ਹੈ।

ਬਾਇਡਨ ਕਈ ਹਫਤਿਆਂ ਤੋਂ ਸੰਕੇਤ ਦੇ ਰਹੇ ਸਨ ਕਿ ਉਹ ਤਾਲਿਬਾਨ ਨਾਲ ਗੱਲਬਾਤ ਕਰਕੇ ਟਰੰਪ ਪ੍ਰਸ਼ਾਸਨ ਦੁਆਰਾ ਨਿਰਧਾਰਤ ਕੀਤੀ ਸੀਮਾ ਨੂੰ ਵਧਾ ਸਕਦੇ ਹਨ। ਇਸ ਦੌਰਾਨ, ਸੰਯੁਕਤ ਰਾਸ਼ਟਰ, ਤੁਰਕੀ ਤੇ ਕਤਰ ਇਸ ਮਹੀਨੇ ਅਫਗਾਨਿਸਤਾਨ ਤੇ ਤਾਲਿਬਾਨ ਦੇ ਨੁਮਾਇੰਦਿਆਂ ਵਿਚਾਲੇ ਇੱਕ ਉੱਚ ਪੱਧਰੀ ਅਤੇ ਸੰਮਲਿਤ ਕਾਨਫਰੰਸ ਕਰਨ ਜਾ ਰਹੇ ਹਨ।

ਦੱਸ ਦਈਏ ਇਸ ਕਾਨਫਰੰਸ ਦਾ ਟੀਚਾ ਇੱਕ ਨਿਆਂ ਤੇ ਰਾਜਨੀਤਿਕ ਸਮਝੌਤੇ ਲਈ ਮੌਜੂਦਾ ਅਫ਼ਗਾਨ ਗੱਲਬਾਤ ਨੂੰ ਤੇਜ਼ ਕਰਨਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ‘ਇਸਤਾਂਬੁਲ ਕਾਨਫਰੰਸ ਆਨ ਅਫਗਾਨਿਸਤਾਨ ਸ਼ਾਂਤੀ ਪ੍ਰਕਿਰਿਆ’ ਤੁਰਕੀ ‘ਚ 24 ਅਪ੍ਰੈਲ ਤੋਂ 4 ਮਈ ਤੱਕ ਆਯੋਜਿਤ ਕੀਤੀ ਜਾਵੇਗੀ ਜਿਸ ‘ਚ ਅਫਗਾਨਿਸਤਾਨ ਤੇ ਤਾਲਿਬਾਨ ਦੇ ਨੁਮਾਇੰਦੇ ਹਿੱਸਾ ਲੈਣਗੇ।

Share this Article
Leave a comment