ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਬਾਵਜੂਦ ਵੀ ਸ਼ਰਧਾਲੂਆਂ ਨੂੰ ਦੇਖਣਾ ਪੈ ਰਿਹਾ ਹੈ ਨਿਰਾਸ਼ਾ ਦਾ ਮੂੰਹ!

TeamGlobalPunjab
1 Min Read

ਚੰਡੀਗੜ੍ਹ : ਉਂਝ ਭਾਵੇਂ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਨਾਲ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ ਅਤੇ ਹਰ ਕਿਸੇ ਦੇ ਮਨ ਅੰਦਰ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਦੀ ਇੱਛਾ ਵੀ ਆ ਰਹੀ ਹੈ। ਪਰ ਇਸ ਦੌਰਾਨ ਇੱਕ ਦੁੱਖ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤੇ ਉਹ ਇਹ ਹੈ ਕਿ ਲਾਂਘਾ ਖੁੱਲ੍ਹਣ ਦੇ ਬਾਵਜੂਦ ਵੀ ਕਈ ਸ਼ਰਧਾਲੂਆਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਸ਼ਰਧਾਲੂਆਂ ਦੇ ਕਾਗਜਾਂ  ਵਿੱਚ ਮਾਮੂਲੀ ਕਮੀ ਕੱਢ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।

ਦੱਸ ਦਈਏ ਕਿ ਇਹ ਮਾਮਲਾ ਇਸ ਕਦਰ ਭਖ ਉਠਿਆ ਹੈ ਕਿ ਇਸ ਦੀ ਗੂੰਜ ਲੋਕ ਸਭਾ ਤੱਕ ਵੀ ਪਹੁੰਚ ਗਈ ਹੈ। ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਇਸ ਮਾਮਲੇ ਨੂੰ ਸੰਸਦ ਅੰਦਰ ਉਠਾਇਆ ਹੈ। ਡਿੰਪਾ ਨੇ ਕਿਹਾ ਕਿ ਟਰਮੀਨਲ ਅਧਿਕਾਰੀ ਮੁੱਢਲੀ ਕਾਰਵਾਈ ਹੋ ਜਾਣ ਦੇ ਬਾਵਜੂਦ ਵੀ ਮਾਮੂਲੀ ਤਰੁੱਟੀ ਕੱਢ ਕੇ ਸ਼ਰਧਾਲੂਆਂ ਨੂੰ ਵਾਪਸ ਭੇਜ ਦਿੰਦੇ ਹਨ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 500 ਸ਼ਰਧਾਲੂਆਂ ਪਿੱਛੇ 100 ਦੇ ਕਰੀਬ ਸ਼ਰਧਾਲੂਆਂ ਨੂੰ ਸਿਰਫ ਮਾਮੂਲੀ ਕਮੀਆਂ ਕੱਢ ਕੇ ਹੀ ਘਰ ਭੇਜ ਦਿੱਤਾ ਜਾਂਦਾ ਹੈ।

Share this Article
Leave a comment