ਕੈਪੀਟਲ ਹਿੰਸਾ ਦੇ ਮਾਮਲੇ ‘ਚ ਚੱਲ ਰਹੀ ਜਾਂਚ ਸਬੰਧੀ FBI ਏਜੰਸੀ ਤੋਂ ਕੀਤੀ ਜਾਵੇਗੀ ਪੁੱਛਗਿੱਛ

TeamGlobalPunjab
2 Min Read

ਵਾਸ਼ਿੰਗਟਨ :- ਅਮਰੀਕਾ ‘ਚ 6 ਜਨਵਰੀ ਨੂੰ ਸੰਸਦ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਖੁਫ਼ੀਆ ਏਜੰਸੀ ਐਫਬੀਆਈ ਸਵਾਲਾਂ ਦੇ ਘੇਰੇ ‘ਚ ਹੈ। ਹਿੰਸਾ ਤੋਂ ਬਾਅਦ ਪਹਿਲੀ ਵਾਰ ਏਜੰਸੀ ਦੇ ਮੁਖੀਆ ਕ੍ਰਿਸਟਫਰ ਨੂੰ ਸੀਨੇਟ ਦੇ ਨਿਆਂਪਾਲਿਕਾ ਕਮੇਟੀ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਕੈਪੀਟਲ ਹਿੰਸਾ ਦੇ ਮਾਮਲੇ ‘ਚ ਜਾਂਚ ਚਲ ਰਹੀ ਹੈ।

ਸੀਨੇਟ ਦੀ ਨਿਆਂਪਾਲਿਕਾ ਕਮੇਟੀ ਦੇ ਸਾਹਮਣੇ ਐਫਬੀਆਈ ਮੁਖੀ ਨੂੰ ਜਵਾਬ ਦੇਣਾ ਪਵੇਗਾ ਕਿ ਕਮੀ ਕਿਸ ਪੱਧਰ ‘ਤੇ ਰਹੀ। ਕੀ ਐਫਬੀਆਈ ਨੂੰ ਇਨ੍ਹੇਂ ਵਿਆਪਕ ਪੈਮਾਨੇ ‘ਤੇ ਹਿੰਸਾ ਦੀ ਪਹਿਲਾਂ ਤੋਂ ਹੀ ਜਾਣਕਾਰੀ ਹੋ ਸਕੀ ਸੀ? ਇਹ ਜਾਣਕਾਰੀਆਂ ਮਿਲਣ ਤੋਂ ਬਾਅਦ ਹੋਰ ਏਜੰਸੀਆਂ ਨਾਲ ਆਮ ਪੱਧਰ ‘ਤੇ ਕੀ ਕਮੀਆਂ ਰਹੀਆਂ ਉਸ ਲਈ ਕੋਣ ਜ਼ਿੰਮੇਵਾਰ ਹੈ। ਕਮੇਟੀ ਇਹ ਵੀ ਸਵਾਲ ਕਰ ਸਕਦੀ ਹੈ ਕਿ ਕੀ ਐਫਬੀਆਈ ਰਾਸ਼ਟਰੀ ਸੁਰੱਖਿਆ ਨੂੰ ਖਤਰਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਸ ਕੋਲ ਸ੍ਰੋਤਾਂ ਦੀ ਕੀ ਸਥਿਤੀ ਹੈ। ਐਫਬੀਆਈ ਮੁਖੀ ਤੋਂ ਅਮਰੀਕਾ ‘ਚ ਰੂਸ ਦੇ ਹੈਕਰਾਂ ਦੁਆਰਾ ਕੀਤੀਆਂ ਗਈਆਂ ਘਟਨਾਵਾਂ ਦੇ ਸਬੰਧਾਂ ‘ਚ ਵੀ ਸਵਾਲ ਪੁੱਛੇ ਜਾ ਸਕਦੇ ਹਨ।

ਦੱਸ ਦਈਏ ਕਿ ਬੀਤੀ 6 ਜਨਵਰੀ ਨੂੰ ਬਦਮਾਸ਼ਾਂ ਨੇ ਅਮਰੀਕੀ ਸੰਸਦ ‘ਤੇ ਹਮਲਾ ਕੀਤਾ ਸੀ। ਇਸ ਸਮੇਂ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ‘ਤੇ ਮੋਹਰ ਲਗਾਉਣ ਦੀ ਕਾਰਵਾਈ ਸੰਸਦ ‘ਚ ਚੱਲ ਰਹੀ ਸੀ। ਇਸ ਹਮਲੇ ‘ਚ ਪੰਜ ਲੋਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਆਪਣੇ ਸਮਰਥਕਾਂ ਨੂੰ ਭੜਕਾਉਣ ਦਾ ਦੋਸ਼ ਲਗਾਇਆ ਗਿਆ, ਜਿਸ ਕਰਕੇ ਇਹ ਘਟਨਾ ਵਾਪਰੀ। ਟਰੰਪ ‘ਤੇ ਮਹਾਂਦੋਸ਼ ਵੀ ਲਗਾਇਆ ਗਿਆ ਸੀ,ਪਰ ਟਰੰਪ ਇਸ ਤੋਂ ਬਰੀ ਹੋ ਗਿਆ ਸੀ।

Share this Article
Leave a comment