Home / News / ਜਸਟਿਨ ਟਰੂਡੋ ਵੱਲੋਂ ਨਵੇਂ ਮੰਤਰੀ ਮੰਡਲ ਦਾ ਗਠਨ

ਜਸਟਿਨ ਟਰੂਡੋ ਵੱਲੋਂ ਨਵੇਂ ਮੰਤਰੀ ਮੰਡਲ ਦਾ ਗਠਨ

ਓਨਟਾਰੀਓ: ਪ੍ਰਧਾਨ ਮੰਤਰੀ ਟਰੂਡੋ ਨੇ 43ਵੀਂ ਪਾਰਲੀਮੈਂਟ ਲਈ ਆਪਣੀ 36 ਮੈਂਬਰੀ ਨਵੀਂ ਕੈਬਿਨਟ ਦਾ ਗਠਨ ਕੀਤਾ ਹੈ, ਜਿਨ੍ਹਾਂ ਵਿੱਚ ਕਈ ਤਬਦੀਲੀਆਂ ਹੋਇਆ ਹਨ। ਦੱਸ ਦੇਈਏ ਨਵੇਂ ਮੰਤਰੀ ਮੰਡਲ ‘ਚ ਚਾਰ ਪੰਜਾਬੀਆਂ ਸਣੇ ਇੱਕ ਮਹਿਲਾ ਨੂੰ ਡਿਪਟੀ ਪੀਐੱਮ ਦਾ ਅਹੁਦਾ ਮਿਲਿਆ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਮੰਤਰੀਆਂ ਨੂੰ 43ਵੀਂ ਸੰਸਦ ਦਾ ਹਿੱਸਾ ਬਣਨ ਲਈ ਸਹੁੰ ਚੁਕਾਈ।

ਕੈਬੀਨਟ ‘ਚ ਸ਼ਾਮਲ ਚਾਰ ਪੰਜਾਬੀਆਂ ਚੋਂ ਹਰਜੀਤ ਸਿੰਘ ਸੱਜਣ ਨੂੰ ਰੱਖਿਆ ਮੰਤਰੀ ਦੇ ਅਹੁਦੇ ‘ਤੇ ਹੀ ਰੱਖਿਆ ਗਿਆ ਹੈ, ਉੱਥੇ ਹੀ ਨਵਦੀਪ ਸਿੰਘ ਬੈਂਸ ਨੂੰ ਵੀ ਮੁੜ ਨਵੀਨਤਾ, ਵਿਗਿਆਨ ਅਤੇ ਉਦਯੋਗ ਦਾ ਮੰਤਰਾਲਾ ਸੌਂਪਿਆ ਗਿਆ ਹੈ। ਅਨੀਤਾ ਆਨੰਦ ਦੀ ਕੈਬਨਿਟ ‘ਚ ਨਵੀਂ ਮੈਂਬਰ ਹਨ ਤੇ ਉਨ੍ਹਾਂ ਨੂੰ ਪਬਲਿਕ ਸਰਵਿਸ ਤੇ ਖਰੀਦ ਮੰਤਰੀ ਦਾ ਅਹੁਦਾ ਦਿੱਤਾ ਗਿਆ ਜਦਕਿ ਬਰਦੀਸ਼ ਚੱਗਰ ਵਿਭਿੰਨਤਾ, ਸ਼ਮੂਲੀਅਤ ਅਤੇ ਯੂਵਾ ਮੰਤਰੀ ਬਣੀ।

ਨਵੀਂ ਕੈਬਨਿਟ ‘ਚ ਸ਼ਾਮਲ ਮੰਤਰੀਆਂ ਦੀ ਪੂਰੀ ਸੂਚੀ:

ਹਰਜੀਤ ਸੱਜਣ ਨੂੰ ਦੁਬਾਰਾ ਰੱਖਿਆ ਮੰਤਰੀ ਬਣਾਇਆ ਗਿਆ

ਨਵਦੀਪ ਬੈਂਸ ਨੂੰ ਮੁੜ ਦਿੱਤਾ ਗਿਆ ਨਵੀਨਤਾ, ਵਿਗਿਆਨ ਅਤੇ ਉਦਯੋਗ ਦਾ ਮੰਤਰਾਲਾ

ਅਨੀਤਾ ਆਨੰਦ  ਨੂੰ ਪਬਲਿਕ ਸਰਵਿਸ ਤੇ ਖਰੀਦ ਮੰਤਰੀ ਦਾ ਅਹੁਦਾ ਸੌਂਪਿਆ ਗਿਆ

ਬਰਦੀਸ਼ ਚੱਗਰ ਵਿਭਿੰਨਤਾ, ਸ਼ਮੂਲੀਅਤ ਅਤੇ ਯੂਵਾ ਮੰਤਰੀ ਬਣੀ

ਕ੍ਰਿਸਟੀਆ ਫ੍ਰੀਲੈਂਡ ਨੂੰ ਦਿੱਤਾ ਗਿਆ ਡਿਪਟੀ ਪ੍ਰਧਾਨ ਮੰਤਰੀ ਅਤੇ ਅੰਤਰ-ਸਰਕਾਰੀ ਮਾਮਲਿਆਂ ਦੀ ਮੰਤਰੀ ਦਾ ਅਹੁਦਾ

ਕੈਰੋਲੀਨ ਬੈਨੇਟ ਨੂੰ ਵੀ ਮੁੜ ਦਿੱਤਾ ਗਿਆ ਕ੍ਰਾਊਨ ਇੰਡੀਜਿਊਨਸ ਦਾ ਅਹੁਦਾ

ਮੈਰੀ ਕਲਾਉਡ ਬੀਬਾਓ ਨੂੰ ਬਣਾਇਆ ਗਿਆ ਖੇਤੀਬਾੜੀ ਅਤੇ ਐਗਰੀ ਫੂਡ ਦੀ ਮੰਤਰੀ

ਬਿੱਲ ਬਲੇਅਰ ਦੀ ਵੀ ਮੁੜ ਪਬਲਿਕ ਸੇਫਟੀ ਅਤੇ ਐਮਰਜੰਸੀ ਵਿਭਾਗ ਦਾ ਅਹੁਦਾ ਸੰਭਾਲਣ ਲਈ ਹੋਈ ਚੋਣ

ਫ੍ਰੈਂਕੋਇਸ ਫਿਲੀਪ ਸ਼ੈਂਪੇਨ ਨੂੰ ਬਣਾਇਆ ਗਿਆ ਵਿਦੇਸ਼ੀ ਮਾਮਲਿਆਂ ਦਾ ਮੰਤਰੀ

ਜੀਨ ਯਵੇਸ ਡਕਲੋਸ ਨੂੰ ਖਜ਼ਾਨਾ ਬੋਰਡ ਦੇ ਪ੍ਰਧਾਨ ਵੱਜੋਂ ਚੁਣਿਆ ਗਿਆ

ਮੋਨਾ ਫੋਰਟੀਅਰ ਨੂੰ ਦਿੱਤਾ ਗਿਆ ਮੱਧ ਵਰਗ ਖੁਸ਼ਹਾਲੀ ਅਤੇ ਸਹਿਯੋਗੀ ਵਿੱਤ ਮੰਤਰੀ ਦਾ ਅਹੁਦਾ

ਮਾਰਕ ਗਾਰਨਿਊ ਨੂੰ ਸੌਂਪਿਆ ਗਿਆ ਟ੍ਰਾਂਸਪੋਰਟ ਮੰਤਰਾਲਾ

ਕਰੀਨਾ ਗਾਓਲਡ ਬਣੀ ਅੰਤਰਰਾਸ਼ਟਰੀ ਵਿਕਾਸ ਮੰਤਰੀ

ਸਟੀਵਨ ਗਿਲਬੀਲਟ ਨੂੰ ਕੈਨੇਡੀਅਨ ਵਿਰਾਸਤ ਮੰਤਰੀ ਦਾ ਦਿੱਤਾ ਗਿਆ ਅਹੁਦਾ

ਪੈਟੀ ਹਾਜਦੂ ਨੂੰ ਬਣਾਇਆ ਗਿਆ ਸਿਹਤ ਮੰਤਰੀ

ਅਹਿਮਦ ਹੁਸੈਨ ਨੂੰ ਚੁਣਿਆ ਗਿਆ ਪਰਿਵਾਰਾਂ, ਬੱਚਿਆਂ ਅਤੇ ਸਮਾਜਿਕ ਵਿਕਾਸ ਦਾ ਮੰਤਰੀ

ਮੇਲਾਨੀਆ ਜੋਲੀ ਚੁਣੀ ਗਈ ਆਰਥਿਕ ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਦੀ ਮੰਤਰੀ

ਬ੍ਰਨਡੇਟ ਜਾਰਡਨ ਮੱਛੀ ਪਾਲਣ, ਸਾਗਰ ਅਤੇ ਕੈਨੇਡੀਅਨ ਕੋਸਟ ਗਾਰਡ ਦੀ ਮੰਤਰੀ ਬਣਾਈ ਗ

ਡੇਵਿਡ ਲਮੇਟੀ ਚੁਣੇ ਗਏ ਨਿਆਂ ਅਤੇ ਅਟਾਰਨੀ ਜਨਰਲ

ਡੋਮਿਕੀ ਲੇਬਲੈਂਕ ਨੂੰ ਪ੍ਰੈਜ਼ੀਡੈਂਟ ਆਫ ਦਿ ਕੁਈਨਜ਼ ਪ੍ਰਿਵੀ ਕੌਂਸਿਲ ਫਾਰ ਕੈਨੇਡਾ ਨਿਯੁਕਤ ਕੀਤਾ ਗਿਆ

ਡਾਇਨ ਲੇਬੋਥਿਲੀਅਰ ਰਾਸ਼ਟਰੀ ਮਾਲੀਆ ਮੰਤਰੀ ਬਣੀ

ਲਾਰੈਂਸ ਮੈਕਅਲੇ ਵੈਟਰਨਜ਼ ਮਾਮਲਿਆਂ ਬਾਰੇ ਮੰਤਰੀ ਅਤੇ ਸਹਿਯੋਗੀ ਰੱਖਿਆ ਮੰਤਰੀ ਚੁਣੇ ਗਏ

ਕੈਥਰੀਨ ਮੈਕਕੇਨਾ ਇੰਫ੍ਰਾਸਟਕਚਰ ਅਤੇ ਕਮਿਊਨਿਟੀਜ਼ ਦੀ ਮੰਤਰੀ ਬਣੀ

ਮਾਰਕੋ ਈ. ਐੱਲ. ਮੈਂਡਸਿਨੋ ਨਵੇਂ ਇਮੀਗ੍ਰੇਸ਼ਨ ਮੰਤਰੀ ਚੁਣੇ ਗਏ। ਦੱਸ ਦਈਏ ਕਿ ਪਿਛਲੀ ਕੈਬਨਿਟ ‘ਚ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਸਨ

ਮਾਰਕ ਮਿਲਰ ਸਵਦੇਸ਼ੀ ਸੇਵਾਵਾਂ ਦੇ ਮੰਤਰੀ ਬਣੇ

ਮਰੀਅਮ ਮੋਨਸੇਫ ਮਹਿਲਾ ਅਤੇ ਲਿੰਗਾ ਸਮਾਨਤਾ ਅਤੇ ਪੇਂਡੂ ਆਰਥਿਕ ਵਿਕਾਸ ਮੰਤਰੀ ਚੁਣੀ ਗਈ

ਬਿੱਲ ਮੌਰਨਿਊ ਨੂੰ ਦੁਬਾਰਾ ਵਿੱਤ ਮੰਤਰੀ ਬਣਾਇਆ ਗਿਆ

ਜੌਇਸ ਮੂਰੇ ਨੂੰ ਡਿਜੀਟਲ ਗਾਵਰਮੈਂਟ ਦਾ ਮੰਤਰੀ ਚੁਣਿਆ ਗਿਆ

ਮੈਕੀ ਐਨ. ਜੀ. ਨੂੰ ਛੋਟੇ ਕਾਰੋਬਾਰ, ਐਕਸਪੋਰਟ ਪ੍ਰੋਮੋਸ਼ਨ ਅਤੇ ਅੰਤਰਰਾਸਟਰੀ ਟ੍ਰੇਡ ਦਾ ਮੰਤਰੀ ਬਣਾਇਆ ਗਿਆ

ਸੀਮਸ ਊਰੇਗਨ ਨੂੰ ਕੁਦਰਤੀ ਸਰੋਤ ਮੰਤਰੀ ਨਿਯੁਕਤ ਕੀਤਾ ਗਿਆ

ਕਾਰਲਾ ਕੁਆਲਟਰੱਫ ਨੂੰ ਰੁਜ਼ਗਾਰ, ਕਰਮਚਾਰੀ ਵਿਕਾਸ ਅਤੇ ਅਪਾਹਜਤਾ ਦਾ ਮੰਤਰੀ ਬਣਾਇਆ ਗਿਆ

ਪਾਬਲੋ ਰੋਡਰਿਗਜ਼ ਨੂੰ ਲੀਡਰ ਆਫ ਦਿ ਗਵਰਨਮੈਂਟ ਇਨ ਦ ਹਾਊਸ ਆਫ ਕਾਮਨਸ

ਡੈੱਬ ਸ਼ੂਲਟ ਦੀ ਕੈਬਨਿਟ ‘ਚ ਨਵੀਂ ਐਂਟਰੀ ਹੈ ਅਤੇ ਉਨ੍ਹਾਂ ਨੂੰ ਮਨੀਸਟਰ ਆਫ ਸੀਨੀਅਰਸ ਬਣਾਇਆ ਗਿਆ

ਫਿਲੋਮੈਨਾ ਤਾਸੀ ਨੂੰ ਕਿਰਤ ਮੰਤਰੀ ਚੁਣਿਆ ਗਿਆ

ਡੈੱਨ ਵੈਂਡਲ ਨੂੰ ਦੀ ਕੈਬਨਿਟ ‘ਚ ਨਵੀਂ ਐਂਟਰੀ ਹੋਈ ਹੈ ਅਤੇ ਉਨ੍ਹਾਂ ਨੂੰ ਉੱਤਰੀ ਮਾਮਲਿਆਂ ਦਾ ਮੰਤਰਾਲਾ ਦਿੱਤਾ ਗਿਆ

ਜੋਨਾਥਨ ਵਿਲਕਿੰਸਨ ਨੂੰ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦੇ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ

Check Also

ਪੰਜਾਬ ‘ਚ ਅੱਜ ਕੋਰੋਨਾ ਦੇ 234 ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਅੰਕੜਾ 7,000 ਪਾਰ

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਹਰ ਰੋਜ਼ ਵੱਡੀ …

Leave a Reply

Your email address will not be published. Required fields are marked *