ਅਮਰੀਕਾ ‘ਚ ਫਿਰ ਹਿੰਸਾ ਦਾ ਖ਼ਤਰਾ! ਹੋਮਲੈਂਡ ਸਕਿਓਰਿਟੀ ਵਲੋਂ ਬੁਲੇਟਨ ਜਾਰੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੀ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਹਿੰਸਾ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਹੋਮਲੈਂਡ ਸਕਿਓਰਿਟੀ ਵਲੋਂ ਬੁਲੇਟਨ ਜਾਰੀ ਕੀਤਾ ਗਿਆ ਹੈ ਜਿਸ ਵਿਚ ਪੂਰੇ ਸੂਬੇ ਵਿਚ ਹਿੰਸਾ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਜੋਅ ਬਾਈਡਨ ਦੇ ਰਾਸ਼ਟਰਪਤੀ ਬਣਨ ਦੇ ਕੁਝ ਹਫਤਿਆਂ ਤੱਕ ਇਹ ਖ਼ਤਰਾ ਬਣਿਆ ਰਹੇਗਾ।

ਸਾਲ 2020 ‘ਚ ਤਿੰਨ ਨਵੰਬਰ ਨੂੰ ਹੋਈਆਂ ਚੋਣਾਂ ਵਿਚ ਜੋਅ ਬਾਇਡਨ ਨੂੰ ਮਿਲੀ ਜਿੱਤ ਦੀ ਪੁਸ਼ਟੀ ਲਈ ਸੰਸਦ ਦਾ ਇਜਲਾਸ ਚਲ ਰਿਹਾ ਸੀ। ਜਦੋਂ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਭੀੜ ਨੇ ਵਾਸ਼ਿੰਗਟਨ ਵਿਚ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ। ਇਸ ਹਿੰਸਾ ਵਿਚ ਪੰਜ ਲੋਕਾਂ ਦੀ ਮੌਤ ਵੀ ਹੋ ਗਈ।

ਜਦੋਂ ਜੋਅ ਬਾਈਡਨ ਦੀ ਇਲੌਕਟੋਰਲ ਕਾਲੇਜ ਜਿੱਤ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ਵਿਚ ਸੀ, ਰਾਸ਼ਟਰਪਤੀ ਟਰੰਪ ਨੇ ਅਪਣੇ ਸਮਰਥਕਾਂ ਨੂੰ ਅਮਰੀਕੀ ਰਾਜਧਾਨੀ ਦੀ ਕੈਪਿਟਲ ਹਿਲ ‘ਚ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕੀਤਾ।

ਦੁਪਹਿਰ ਇੱਕ ਵਜੇ ਦੇ ਲਗਭਗ ਸੈਂਕੜੇ ਟਰੰਪ ਸਮਰਥਕ ਰਾਜਧਾਨੀ ਦੇ ਚਾਰੇ ਪਾਸੇ ਲਗਾਏ ਗਏ ਬੈਰੀਅਰਸ ਨੂੰ ਤੋੜਦੇ ਹੋਏ ਅੰਦਰ ਦਾਖਲ ਹੋਣ ਲੱਗੇ ਜਿੱਥੇ ਉਨ੍ਹਾਂ ਵੱਲੋਂ ਭੰਨਤੋੜ ਕੀਤੀ ਗਈ।

- Advertisement -

Share this Article
Leave a comment