ਕੋਰੋਨਾ ਵਾਇਰਸ: ਅਕਸ਼ੈ ਕੁਮਾਰ ਤੋਂ ਬਾਅਦ ਰਾਜਕੁਮਾਰ ਰਾਓ ਮਦਦ ਲਈ ਆਏ ਅੱਗੇ, ਅਨੋਖੇ ਢੰਗ ਨਾਲ ਕੀਤੀ ਸਹਾਇਤਾ

TeamGlobalPunjab
2 Min Read

ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਜਿਥੇ ਲੋਕਾਂ ਵਲੋਂ ਸਰਕਾਰ ਦਾ ਸਹਿਯੋਗ ਕੀਤਾ ਜਾ ਦਿੱਤਾ ਜਾ ਰਿਹਾ ਹੈ ਉਥੇ ਹੀ  ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਅਦਾਕਾਰ ਅਕਸ਼ੈ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਕੇਅਰ ਰਿਲੀਫ ਫੰਡ ਵਿੱਚ ਪੈਸੇ ਦਾਨ ਕਰਨ ਤੋਂ ਬਾਅਦ, ਬਹੁਤ ਸਾਰੇ ਕਲਾਕਾਰ ਇਸ ਨੇਕ ਕੰਮ  ਵਿੱਚ ਆਪਣੇ ਨਾਮ ਦਰਜ ਕਰਵਾ ਰਹੇ ਹਨ। ਇਸ ਸੂਚੀ ਵਿੱਚ ਨਵਾਂ ਨਾਮ ਅਦਾਕਾਰ ਰਾਜਕੁਮਾਰ ਰਾਓ ਦਾ ਜੁੜ ਗਿਆ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਇਸ ਦੇ ਪਿੱਛੇ ਇਕ ਖ਼ਾਸ ਕਾਰਨ ਹੈ।

ਅਦਾਕਾਰ ਨੇ ਇਸ ਦੀ ਜਾਣਕਾਰੀ ਆਪਣੇ  ਟਵਿੱਟਰ ਰਾਹੀਂ ਸਾਂਝੀ ਕੀਤੀ ਹੈ । ਉਸਨੇ ਲਿਖਿਆ ਕਿ- ਹੁਣ ਸਮਾਂ ਆ ਗਿਆ ਹੈ ਕਿ ਉਹ ਕੋਰੋਨਾ ਵਿਸ਼ਾਣੂ ਵਿਰੁੱਧ ਪ੍ਰਸ਼ਾਸਨ ਨਾਲ ਖੜੇ ਹੋਣ ਅਤੇ ਇਸਦਾ ਸਾਹਮਣਾ ਕਰਨ। ਮੈਂ ਆਪਣੀ ਤਰਫੋਂ ਥੋੜਾ ਬਹੁਤ ਕੁਝ ਕੀਤਾ ਹੈ. ਮੈਂ ਆਪਣੀ ਤਰਫੋਂ ਪ੍ਰਧਾਨ ਮੰਤਰੀ ਰਾਹਤ ਫੰਡ, ਮੁੱਖ ਮੰਤਰੀ ਰਾਹਤ ਫੰਡ ਅਤੇ ਜ਼ੋਮੈਟੋ ਫੀਡਿੰਗ ਲਈ ਕੁਝ ਸਹਾਇਤਾ ਕੀਤੀ ਹੈ ਤਾਂ ਜੋ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਸਕਣ।”

ਦਰਅਸਲ ਰਾਜਕੁਮਾਰ ਰਾਓ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਸਨੇ ਕਿੰਨੀ ਰਕਮ ਦਾਨ ਕੀਤੀ ਹੈ। ਰਾਓ ਦੀ ਇਸ ਗੱਲ ਨਾਲ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ।

Share this Article
Leave a comment