ਮਨੀਪੁਰ ‘ਚ ਭੀੜ ਨੇ ਐਂਬੂਲੈਂਸ ਨੂੰ ਰੋਕ ਕੇ ਲਗਾਈ ਅੱਗ , ਬੱਚੇ ਤੇ ਮਾਂ ਸਮੇਤ 3 ਦੀ ਮੌਤ

Rajneet Kaur
2 Min Read

ਮਨੀਪੁਰ: ਮਨੀਪੁਰ ਵਿੱਚ ਇੱਕ ਮਹੀਨਾ ਪਹਿਲਾਂ ਸ਼ੁਰੂ ਹੋਈ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸੂਬੇ ‘ਚ ਐਤਵਾਰ ਨੂੰ ਇਕ ਵਾਰ ਫਿਰ ਹਿੰਸਾ ਭੜਕ ਗਈ। ਮਨੀਪੁਰ ਦੇ ਪੱਛਮੀ ਇੰਫਾਲ ਜ਼ਿਲੇ ਵਿੱਚ, ਇੱਕ ਐਂਬੂਲੈਂਸ ਨੂੰ ਭੀੜ ਨੇ ਅੱਗ ਲਗਾ ਦਿੱਤੀ ਜਿਸ ਵਿੱਚ ਇੱਕ 8 ਸਾਲਾਂ ਦਾ ਮੁੰਡਾ, ਉਸਦੀ ਮਾਂ ਅਤੇ ਸਵਾਰ ਇੱਕ ਹੋਰ ਰਿਸ਼ਤੇਦਾਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਇਰੋਇਸੈਂਬਾ ‘ਚ ਵਾਪਰੀ। ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਦੌਰਾਨ ਬੱਚੇ ਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਉਸ ਦੀ ਮਾਂ ਅਤੇ ਇੱਕ ਰਿਸ਼ਤੇਦਾਰ ਉਸ ਨੂੰ ਇੰਫਾਲ ਦੇ ਇੱਕ ਹਸਪਤਾਲ ਵਿੱਚ ਲੈ ਜਾ ਰਹੇ ਸਨ।

ਅਧਿਕਾਰੀਆਂ ਮੁਤਾਬਿਕ ਭੀੜ ਦੇ ਹਮਲੇ ‘ਚ ਮਾਰੇ ਗਏ ਤਿੰਨ ਲੋਕਾਂ ਦੀ ਪਛਾਣ ਟੋਨਸਿੰਗ ਹੈਂਗਿੰਗ (8), ਉਸ ਦੀ ਮਾਂ ਮੀਨਾ ਹੈਂਗਿੰਗ (45) ਅਤੇ ਰਿਸ਼ਤੇਦਾਰ ਲਿਡੀਆ ਲੋਰੇਮਬਮ (37) ਵਜੋਂ ਹੋਈ ਹੈ।ਅਸਾਮ ਰਾਈਫਲਜ਼ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਘਟਨਾ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਿਕ ਐਤਵਾਰ ਸ਼ਾਮ ਕਰੀਬ 6.30 ਵਜੇ ਇੰਫਾਲ ਵੈਸਟ ਦੇ ਇਰੋਇਸੈਂਬਾ ਇਲਾਕੇ ‘ਚ ਭੀੜ ਨੇ ਐਂਬੂਲੈਂਸ ਨੂੰ ਰੋਕ ਲਿਆ ਅਤੇ ਕਿਸੇ ਨੂੰ ਵੀ ਹੇਠਾਂ ਉਤਰਨ ਦਾ ਮੌਕਾ ਦਿੱਤੇ ਬਿਨਾਂ ਅੱਗ ਲਗਾ ਦਿੱਤੀ । ਇਸ ਘਟਨਾ ਵਿੱਚ ਐਂਬੂਲੈਂਸ ਵਿੱਚ ਸਵਾਰ ਤਿੰਨੋਂ ਯਾਤਰੀਆਂ ਦੀ ਮੌਤ ਹੋ ਗਈ। ਹਾਲਾਂਕਿ ਐਂਬੂਲੈਂਸ ਦਾ ਸਟਾਫ਼ ਭੱਜਣ ਵਿੱਚ ਕਾਮਯਾਬ ਹੋ ਗਿਆ। ਅਸਾਮ ਰਾਈਫਲਜ਼ ਦੇ ਇਕ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਘਟਨਾ ਤੋਂ ਬਾਅਦ ਆਸਪਾਸ ਦੇ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment