ਕਿਸਾਨ ਅੰਦੋਲਨ: ਟਰੈਕਟਰ ਪਰੇਡ ਲਈ ਕਿਸਾਨਾਂ ਨੇ ਨਵੀਂ ਰੂਪ-ਰੇਖਾ ਉਲੀਕੀ

TeamGlobalPunjab
2 Min Read

ਨਵੀਂ ਦਿੱਲੀ – 26 ਜਨਵਰੀ ਨੂੰ ਟਰੈਕਟਰ ਪਰੇਡ ਲਈ, ਅੰਦੋਲਨਕਾਰੀ ਕਿਸਾਨਾਂ ਨੇ ‘ਲਕਸ਼ਮਣ ਰੇਖਾ’ ਦਾ ਬਣਾ ਲਈ ਹੈ। ਸੰਯੁਕਤ ਕਿਸਾਨ ਮੋਰਚਾ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਦੀ ਨਜ਼ਰ ਰੱਖ ਰਿਹਾ ਹੈ। ਮੰਗਲਵਾਰ ਨੂੰ ਸਰਕਾਰ ਨਾਲ ਗੱਲਬਾਤ ਦਾ ਵੀ ਦਸਵਾਂ ਦੌਰ ਹੈ ਤੇ ਸੁਪਰੀਮ ਕੋਰਟ ਦੇ ਪੈਨਲ ਦੀ ਪਹਿਲੀ ਬੈਠਕ ਵੀ ਉਸੇ ਦਿਨ ਸੰਭਵ ਹੈ।

ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਹੈ ਕਿ 26 ਜਨਵਰੀ ਨੂੰ ਹਰ ਹਾਲਾਤ ‘ਚ ਟਰੈਕਟਰ ਪਰੇਡ ਹੋਵੇਗੀ। ਦਿੱਲੀ ਦੇ ਅੰਦਰ ਹੀ ਪਰ ਆਉਟਰ ਰਿੰਗ ਰੋਡ ਤੇ ਟਰੈਕਟਰ ਪਰੇਡ ਦੀ ਤਿਆਰੀ ਹੋਵਗੀ। ਇਕ ਦਿਨ ਪਹਿਲਾਂ ਐਤਵਾਰ ਨੂੰ ਪੰਜਾਬ ਤੇ ਯੂਨਾਈਟਿਡ ਫਾਰਮਰਜ਼ ਫਰੰਟ ਦੀਆਂ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ ਟਰੈਕਟਰ ਪਰੇਡ ਦੀ ਪੂਰੀ ਤਿਆਰੀ ਤੇ ਰੂਪ ਰੇਖਾ ਤਿਆਰ ਕਰ ਲਈ ਹੈ। ਸੋਮਵਾਰ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਵਿਸਥਾਰ ਨਾਲ ਇਸਦੀ ਜਾਣਕਾਰੀ ਦਿੱਤੀ ਜਾਵੇਗੀ, ਪਰ ਟਰੈਕਟਰ ਪਰੇਡ ‘ਚ ਪੰਜ ਮਹੱਤਵਪੂਰਨ ਗੱਲਾਂ ਦਾ ਫ਼ੈਸਲਾ ਲਿਆ ਗਿਆ ਹੈ।

ਟਰੈਕਟਰ ਪਰੇਡ ਦਿੱਲੀ ਦੇ ਅੰਦਰ ਪਰ ਬਾਹਰੀ ਰਿੰਗ ਤੋਂ ਕੱਢੀ ਜਾਵੇਗੀ। ਟਰੈਕਟਰ  ’ਤੇ ਸਿਰਫ ਤਿਰੰਗਾ ਤੇ ਕਿਸਾਨੀ ਸੰਗਠਨ ਦਾ ਝੰਡਾ ਹੀ ਝੁਲਾਇਆ ਜਾਵੇਗਾ। ਕਿਸੇ ਵੀ ਰਾਜਨੀਤਿਕ ਪਾਰਟੀ ਦਾ ਝੰਡਾ ਨਹੀਂ ਹੋਵੇਗਾ। ਟਰੈਕਟਰ ਪਰੇਡ ਸ਼ਾਂਤਮਈ ਰਹੇਗੀ। ਕਿਸੇ ਵੀ ਸਰਕਾਰੀ ਇਮਾਰਤ, ਯਾਦਗਾਰ ਆਦਿ ’ਤੇ ਕਬਜ਼ਾ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਇਹੀ ਰਣਨੀਤੀ ਦਿੱਲੀ ਲਈ ਤੈਅ ਕੀਤੀ ਗਈ ਹੈ। ਵਿਚ ਜੋ ਦੂਰੋਂ ਦਿੱਲੀ ਨਾ ਪਹੁੰਚਣ ਵਾਲੇ ਕਿਸਾਨ ਸੂਬਿਆਂ ਤੇ ਜ਼ਿਲ੍ਹਾ ਹੈੱਡਕੁਆਰਟਰਾਂ ‘ਚ ਇਸੇ ਤਰਾਂ ਸ਼ਾਂਤੀ ਤੇ ਸੰਜਮ ਨਾਲ ਪ੍ਰਦਰਸ਼ਨ ਕਰਨਗੇ।

Share this Article
Leave a comment