ਭਾਰਤੀ ਮੂਲ ਦੇ ਵਿਅਕਤੀ ‘ਤੇ ਲੱਗੇ ਜਿਨਸੀ ਸੋਸ਼ਨ ਦੇ ਗੰਭੀਰ ਦੋਸ਼!

TeamGlobalPunjab
1 Min Read

ਬ੍ਰਿਟਿਸ਼ ਕੋਲੰਬੀਆ : ਅੱਜ ਕੱਲ੍ਹ ਜਿੱਥੇ ਭਾਰਤੀਆਂ ਅਤੇ ਖਾਸ ਕਰ ਪੰਜਾਬੀਆਂ ਅੰਦਰ ਦੂਸਰੇ ਮੁਲਕ ਅੰਦਰ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਉੱਥੇ ਹੀ ਹਰ ਦਿਨ ਕਿਸੇ ਨਾ ਕਿਸੇ ਪੰਜਾਬੀ ਜਾਂ ਭਾਰਤੀ ‘ਤੇ ਕਈ ਗੰਭੀਰ ਦੋਸ਼ ਵੀ ਲਗਦੇ ਰਹਿੰਦੇ ਹਨ। ਇਸ ਦੇ ਚਲਦਿਆਂ ਹੁਣ ਰਿਪੋਰਟਾਂ ਮੁਤਾਬਿਕ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਭਾਰਤੀ ਮੂਲ ਦੇ ਫਿਜੀਓਥਰੈਪਿਸਟ ‘ਤੇ ਜਿਨਸੀ ਸੋਸ਼ਨ ਦੇ ਦੋਸ਼ ਲੱਗੇ ਹਨ।

ਰਿਪੋਰਟਾਂ ਮੁਤਾਬਿਕ ਚਿਲੀਵੈਕ ਦੇ 38 ਸਾਲਾ ਸੰਜੈ ਅੰਮ੍ਰਿਤਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਪਹਿਲੀ ਵਾਰ 12 ਫਰਵਰੀ 2020 ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਿਕ ਦੋਸ਼ ਹੈ ਕਿ ਸੰਜੈ ਨੇ ਕਲਿਨਿਕ ਵਿੱਚ ਇੱਕ ਫਿਜਿਓਥਰੈਪਿਸਟ ਦੇ ਰੂਪ ਵਿੱਚ ਘਟਨਾ ਨੂੰ ਅੰਜ਼ਾਮ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਈ ਅਜਿਹੇ ਹੋਰ ਵੀ ਪੀੜਤ ਹੋ ਸਕਦੇ ਹਨ ਜਿਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਹ ਆਪਣੀ ਇਸ ਜਾਂਚ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਵਾਪਰਿਆ ਸਾਰਾ ਕੁਝ ਪੁਲਿਸ ਨੂੰ ਦੱਸਣ ਲਈ ਉਤਸ਼ਾਹਿਤ ਕਰਨਗੇ।

Share this Article
Leave a comment