30 ਸਾਲ ਪਹਿਲਾਂ 850 ਰੁਪਏ ‘ਚ ਖਰੀਦੀ ਨਕਲੀ ਹੀਰੇ ਦੀ ਅੰਗੂਠੀ ਨੇ ਮਹਿਲਾ ਨੂੰ ਬਣਾਇਆ ਕਰੋੜਪਤੀ

Prabhjot Kaur
2 Min Read

ਵਾਸ਼ਿੰਗਟਨ: 30 ਸਾਲ ਪਹਿਲਾਂ ਜਦੋਂ ਮਹਿਲਾ ਨੇ ਹੀਰੇ ਵਰਗੀ ਬਣੀ ਕੰਚ ਦੀ ਅੰਗੂਠੀ ਖਰੀਦੀ ਸੀ ਉਸ ਵੇਲੇ ਉਸ ਨੂੰ ਨਹੀਂ ਪਤਾ ਸੀ ਕਿ ਇਸ ਦੀ ਵਜ੍ਹਾ ਨਾਲ ਉਹ ਮਾਲਾਮਾਲ ਹੋ ਜਾਵੇਗੀ। ਅਸਲ ‘ਚ ਡੈਬਰਾ ਨਾਮ ਦੀ ਮਹਿਲਾ ਜਿਸ ਅੰਗੂਠੀ ਨੂੰ ਆਮ ਕੱਚ ਦੀ ਸਮਝਦੀ ਰਹੀ ਤੇ ਜਦੋਂ ਲੋੜ ਪੈਣ ਤੇ ਡੈਬਰਾ ਉਸਨੂੰ ਵੇਚਣ ਗਈ ਤਾਂ ਪਤਾ ਲੱਗਿਆ ਕਿ ਉਹ 26.27 ਕੈਰੇਟ ਦੀ ਹੈ ਤੇ ਜਿਸਦੀ ਅਸਲ ਕੀਮਤ 68 ਕਰੋੜ ਰੁਪਏ ਹੈ।


ਡੈਬਰਾ ਨੇ ਦੱਸਿਆ ਕਿ ਕੱਚ ਦੀ ਸਮਝ ਕੇ ਉਸ ਨੇ 15 ਸਾਲਾਂ ਤੋਂ ਅੰਗੂਠੀ ਨਹੀਂ ਪਾਈ ਸੀ ਪਰ ਉਸਦੀ ਮਾਂ ਤੋਂ ਕਿਸੇ ਠੱਗ ਨੇ ਪੈਸੇ ਲੁੱਟ ਲਏ ਸਨ ਜਿਸ ਤੋਂ ਬਾਅਦ ਉਸ ਨੂੰ ਅੰਗੂਠੀ ਵੇਚਣ ਲਈ ਸੁਨਿਆਰੇ ਕੋਲ ਜਾਣਾ ਪਿਆ।

ਉਸ ਨੇ ਦੱਸਿਆ ਕਿ ਅੰਗੂਠੀ ਵੇਚ ਕੇ ਉਸ ਨੂੰ ਕੁਝ ਪੈਸੇ ਮਿਲਣ ਦੀ ਉਮੀਦ ਸੀ ਪਰ ਜਾਂਚ ਹੋਈ ਤਾਂ ਪਤਾ ਲੱਗਿਆ ਉਹ ਹੀਰੇ ਦੀ ਅੰਗੂਠੀ ਸੀ।

ਉਸ ਨੇ ਦੱਸਿਆ ਕਿ ਇਹ ਜਾਣ ਕੇ ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ। ਹਾਲਾਂਕਿ ਬਾਅਦ ਵਿੱਚ ਕੁਝ ਲੋਕਾਂ ਦੀ ਸਲਾਹ ਨਾਲ ਉਸ ਨੇ ਅੰਗੂਠੀ ਨਿਲਾਮ ਕਰਨ ਦਾ ਫੈਸਲਾ ਕੀਤਾ। ਨਿਲਾਮੀ ਦੀ ਉਸ ਨੂੰ ਮੋਟੀ ਰਕਮ ਮਿਲੀ। ਨਿਲਾਮੀ ਦੀ ਰਕਮ ਨਾਲ ਉਸ ਨੇ ਆਪਣੀ ਮਾਂ ਲਈ ਕਈ ਤੋਹਫੇ ਖਰੀਦੇ ਤੇ ਇਸ ਦੇ ਨਾਲ ਹੀ ਆਪਣੇ ਲਈ ਜਵੈਲਰੀ ਕੰਪਨੀ ਵੀ ਖੋਲ੍ਹ ਲਈ ਜਿਥੇ ਕੀਮਤੀ ਰਤਨਾਂ ਦੀ ਖੋਜ ਕੀਤੀ ਜਾਂਦੀ ਹੈ।

Share this Article
Leave a comment