ਬਰੈਂਪਟਨ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ, 89 ਬਰਿੱਕਾਂ ਸ਼ੱਕੀ ਕੋਕੀਨ ਬਰਾਮਦ, ਤਸਵੀਰ ਜਾਰੀ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਦੇ ਸਾਰਨੀਆ ਅਤੇ ਅਮਰੀਕਾ ਦੇ ਮਿਸ਼ੀਗਨ ਨੂੰ ਜੋੜਦਾ ਬਲੂ ਵਾਟਰ ਬਰਿਜ  ਤੋਂ 44 ਸਾਲਾ ਪੰਜਾਬੀ ਟਰੱਕ ਡਰਾਈਵਰ ਵਿਕਰਮ ਦੱਤਾ ਅਤੇ ਉਸਦਾ ਸਾਥੀ 89 ਬਰਿੱਕਾਂ ਸ਼ੱਕੀ ਕੋਕੀਨ ਨਾਲ ਫੜਿਆ ਗਿਆ ਹੈ।ਜਿਸਦੀ ਤਸਵੀਰ ਜਾਰੀ ਕੀਤੀ ਗਈ ਹੈ।

ਕੈਨੇਡਾ ਬਾਰਡਰ ਤੇ RCMP ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਕਰਮ ਦੱਤਾ ਤੇ 61 ਸਾਲਾ ਗੁਰਿੰਦਰ ਸਿੰਘ ‘ਤੇ ਕੋਕੀਨ ਰੱਖਣ, ਟ੍ਰੈਫਿਕਿੰਗ ਲਈ ਕੋਕੀਨ ਇਮਪੋਰਟ ਕਰਨ ਦੇ ਦੋਸ਼ ਦੋਨਾਂ ‘ਤੇ ਲਾਏ ਗਏ ਹਨ ਅਤੇ ਦੋਨੋਂ ਹੀ ਬਰੈਂਪਟਨ ਦੇ ਵਸਨੀਕ ਹਨ। ਮਿਲੀ ਜਾਣਕਾਰੀ ਅਨੁਸਾਰ ਵਿਕਰਮ ਦੱਤਾ 2016 ਤੋਂ ਬੀਤੀ ਮਈ ਤੱਕ ਵੀ ਹਾਲ ਟ੍ਰਾਂਸਪੋਰਟ ਬਰੈਂਪਟਨ ਦੇ ਡਾਇਰੈਕਟਰ ਵੀ ਰਿਹਾ ਅਤੇ ਟਰਕਿੰਗ ਨੈਸ਼ਨ ਨਾਲ ਵੀ ਮਈ 2021 ਤੋਂ ਰਿਹਾ ।ਇਸ ਸਮੇਂ ਦੋਨਾਂ ਨੂੰ ਇਸ ਮਾਮਲੇ ਵਿੱਚ ਜਮਾਨਤ ਮਿਲ ਗਈ ਹੈ।

- Advertisement -

ਇਕ ਬਿਆਨ ‘ਚ ਜਨ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਨੇ ਕਿਹਾ ਕਿ ਮੈਂ ਦੇਸ਼ ‘ਚ ਖਤਰਨਾਕ ਨਸ਼ੀਲੇ ਪਦਾਰਥਾਂ ਨੂੰ ਆਉਣ ਤੋਂ ਰੋਕਣ ‘ਚ ਸ਼ਾਨਦਾਰ ਕੰਮ ਕਰਨ ਲਈ ਸਮਰਪਿਤ ਸੀਬੀਐਸਏ ਅਤੇ ਆਰਸੀਐਮਪੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ ।

ਦੱਸਦੀਏ ਕਿ ਨਸ਼ੇ ਦੇ ਚਲਦਿਆਂ ਰੋਜਾਨਾ ਕੈਨੇਡਾ ਵਿੱਚ 20 ਦੇ ਕਰੀਬ ਮੌਤਾਂ ਹੁੰਦੀਆਂ ਹਨ ਤੇ ਇਸਦੀ ਚਪੇਟ ਵਿੱਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਵੀ ਆ ਰਹੇ ਹਨ। ਹੁਣ ਦੇਖਣਾ ਹੋਵੇਗਾ ਜਿਥੇ ਬ੍ਰਿਟਿਸ਼ ਕੋਲੰਬੀਆ ‘ਚ 2.5 ਗ੍ਰਾਮ ਹੋਜੇ ਪਦਾਰਥ ਰਖਣ ਨੂੰ ਸਹੀ ਕਰਾਰ ਦਿਤਾ ਗਿਆ ਹੈ ਉਥੇ ਹੀ ਹੁਣ ਪੁਲਿਸ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਵੇਂ ਠਲ ਪਾਉਂਦੀ ਹਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment