ਕੈਨੇਡਾ ‘ਚ ਮੰਦਰ ਦਾ ਪੁਜਾਰੀ 8 ਸਾਲਾ ਬੱਚੀ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ

TeamGlobalPunjab
1 Min Read

ਟੋਰਾਂਟੋ: ਕੈਨੇਡਾ ‘ਚ ਇਕ ਮੰਦਰ ਦੇ ਪੁਜਾਰੀ ਵਿਰੁੱਧ ਬੱਚੀ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਟੋਰਾਂਟੋ ਪੁਲਿਸ ਨੇ 8 ਸਾਲ ਦੀ ਬੱਚੀ ਨਾਲ ਕਈ ਵਾਰ ਵਾਪਰੀ ਘਟਨਾ ਦੀ ਪੜਤਾਲ ਕਰਦਿਆਂ ਭਾਰਤ ਸੇਵਆਸ਼ਰਮ ਸੰਘ ਕੈਨੇਡਾ ਦੇ ਧਾਰਮਿਕ ਆਗੂ ਪੁਸ਼ਕਰਾਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੂਨ 1994 ਤੋਂ ਦਸੰਬਰ 1997 ਦਰਮਿਆਨ ਪੁਸ਼ਕਰਾਨੰਦ ਲਗਾਤਾਰ ਬੱਚੀ ਦਾ ਜਿਸਮਾਨੀ ਸ਼ੋਸ਼ਣ ਕਰਦਾ ਰਿਹਾ। ਉਸ ਵੇਲੇ ਪੁਸ਼ਕਰਾਨੰਦ ਦੀ ਉਮਰ 42 ਸਾਲ ਸੀ। ਪੁਲਿਸ ਮੁਤਾਬਕ ਬੱਚੀ ਆਪਣੇ ਪਰਿਵਾਰ ਨਾਲ ਇਟੋਬੀਕੋਕ ਦੇ ਕੌਡਲਿਨ ਕਿਸੈਂਟ ਵਿਖੇ ਸਥਿਤ ਭਾਰਤ ਸੇਵਆਸ਼ਰਮ ਸੰਘ ਵਿਖੇ ਜਾਂਦੀ ਸੀ ਜਿਥੇ ਉਸ ਨਾਲ ਅਜਿਹੀ ਘਟਨਾ ਵਾਪਰੀ।

68 ਸਾਲ ਦੇ ਪੁਸ਼ਕਰਾਨੰਦ ਵਿਰੁੱਧ ਸੈਕਸ਼ੁਅਲ ਅਸਾਲਟ ਅਤੇ ਸੈਕਸ਼ੁਅਲ ਐਕਸਪੁਲਾਇਟੇਸ਼ਨ ਦੇ ਦੋਸ਼ ਆਇਦ ਕੀਤੇ ਗਏ ਹਨ। ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਅਫ਼ਸਰਾਂ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਟੋਰਾਂਟੋ ਪੁਲਿਸ ਨਾਲ ਸੰਪਰਕ ਕਰੇ।

Share this Article
Leave a comment