ਇਟਲੀ : 41 ਸਾਲਾ ਭਾਰਤੀ ਨੌਜਵਾਨ ਦੀ ਕੰਮ ‘ਤੇ ਵਾਪਰੇ ਹਾਦਸੇ ਦੌਰਾਨ ਹੋਈ ਮੌਤ

Rajneet Kaur
1 Min Read

ਮਿਲਾਨ  : ਆਏ ਦਿਨ ਵਿਦੇਸ਼ਾਂ ‘ਚ ਗਏ ਪੰਜਾਬੀ ਨੌਜਵਾਨਾਂ ਦੀਆਂ ਮੰਦਭਾਗੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ।ਆਪਣੇ ਚੰਗੇ ਭੱਵਿਖ ਅਤੇ ਰੋਜ਼ੀ ਰੋਟੀ ਕਮਾਉਣ ਲਈ ਨੌਜਵਾਨ ਆਪਣਾ ਦੇਸ਼ ਛੱਡਕੇ ਵਿਦੇਸ਼ਾਂ ‘ਚ ਜਾਂਦੇ ਹਨ ਪਰ ਕੰਮ ‘ਤੇ ਆਉਣ ਜਾਣ ਦੌਰਾਨ ਜਾਂ ਕੰਮ ਦੌਰਾਨ ਹੋਣ ਵਾਲੇ ਹਾਦਸਿਆਂ ਦੌਰਾਨ ਕਾਫ਼ੀ ਨੌਜਵਾਨ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ।

ਬੀਤੇ ਦਿਨੀ ਇਟਲੀ ‘ਚ ਰਹਿੰਦੇ 41 ਸਾਲਾ ਭਾਰਤੀ ਨੌਜਵਾਨ ਦੀ ਕੰਮ ‘ਤੇ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ  ਬਲਕਾਰ ਸਿੰਘ ਇਟਲੀ ਵਿੱਚ ਕਾਫ਼ੀ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਅਤੇ ਸਰੀਏ ਦਾ ਕੰਮ ਕਰਦਾ ਸੀ। ਬੀਤੇ ਦਿਨ ਕੰਮ ਦੇ ਦੌਰਾਨ ਉਸ ‘ਤੇ ਸਰੀਏ ਡਿੱਗਣ ਮਗਰੋਂ ਮੌਤ ਹੋ ਗਈ।ਇਹ ਘਟਨਾ ਬਲਜਾਨੋ ਜ਼ਿਲ੍ਹੇ ‘ਚ ਵਾਪਰੀ ਹੈ।    ਮ੍ਰਿਤਕ ਬਲਕਾਰ ਸਿੰਘ ਹਰਿਆਣਾ ਦੇ ਜ਼ਿਲ੍ਹਾ ਕੈਥਲ ਦਾ ਰਹਿਣ ਵਾਲਾ ਸੀ। ਬਲਕਾਰ ਸਿੰਘ ਦਾ ਪਰਿਵਾਰ ਭਾਰਤ ਵਿਚ ਹੀ ਰਹਿੰਦਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment