ਨਿਊਜ਼ ਡੈਸਕ: ਗਰਮੀਆਂ ਦੇ ਮੌਸਮ ‘ਚ ਫਲਾਂ ਤੇ ਸਬਜ਼ੀਆਂ ਨੂੰ ਤਾਜ਼ਾ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਕਦੇ-ਕਦੇ ਤਾਂ ਰੈਫ੍ਰਿਜਰੇਟਰ ‘ਚ ਰੱਖਣ ਦੇ ਬਾਵਜੂਦ ਵੀ ਸਬਜ਼ੀਆਂ ਤੇ ਫਲ ਸੁੱਕ ਜਾਂਦੇ ਹਨ ਜਾਂ ਉਨ੍ਹਾਂ ਵਿੱਚ ਤਾਜ਼ਗੀ ਨਹੀਂ ਬਣੀ ਰਹਿੰਦੀ। ਅਜਿਹੇ ਵਿੱਚ ਤੁਸੀਂ ਕੁਝ ਤਰੀਕੇ ਅਪਣਾ ਕੇ ਫਲਾਂ ਤੇ ਸਬਜ਼ੀਆਂ ਨੂੰ ਤਾਜ਼ਾ ਰੱਖ ਸਕਦੇ ਹੋ।
-ਆਲੂ ਨੂੰ ਹਮੇਸ਼ਾਂ ਸੇਬ ਦੇ ਨਾਲ ਸਟੋਰ ਕਰਕੇ ਰੱਖੋ। ਸੇਬ ਦੇ ਨਾਲ ਰੱਖਣ ਨਾਲ ਇਨ੍ਹਾਂ ਦੀ ਸ਼ੈਲਫ ਲਾਈਫ ਵੱਧ ਜਾਂਦੀ ਹੈ।
-ਨਿੰਬੂ ਨੂੰ ਕਦੇ ਵੀ ਕੱਟ ਕੇ ਨਾ ਰੱਖੋ। ਇਸ ਦਾ ਰਸ ਕੱਢਣ ਲਈ ਹਮੇਸ਼ਾਂ ਕਿਸੇ ਚੀਜ਼ ਦੀ ਮੱਦਦ ਨਾਲ ਮੋਰੀ ਕਰੋ ਤੇ ਜ਼ਰੂਰਤ ਅਨੁਸਾਰ ਰਸ ਕੱਢ ਲਵੋ। ਇਸ ਨਾਲ ਨਿੰਬੂ ਲੰਬੇ ਸਮੇਂ ਤੱਕ ਖ਼ਰਾਬ ਨਹੀਂ ਹੋਵੇਗਾ।
- Advertisement -
-ਸੇਬ ਨੂੰ ਕੱਟ ਕੇ ਰੱਖਣ ਨਾਲ ਇਹ ਕਾਲਾ ਪੈਣ ਲੱਗਦਾ ਹੈ। ਇਸ ਲਈ ਕੱਟੇ ਹੋਏ ਸੇਬ ਨੂੰ ਇਕ ਗਿਲਾਸ ਨਮਕ ਵਾਲੇ ਪਾਣੀ ਵਿੱਚ ਪਾ ਕੇ ਕੁਝ ਦੇਰ ਲਈ ਰੱਖ ਦਿਓ, ਫਿਰ ਕਿਸੇ ਏਅਰ ਟਾਈਟ ਡੱਬੇ ਵਿੱਚ ਬੰਦ ਕਰਕੇ ਸਟੋਰ ਕਰਕੇ ਰੱਖ ਸਕਦੇ ਹੋ।
-ਹਰੀਆਂ ਪੱਤੇਦਾਰ ਸਬਜ਼ੀਆਂ ਦੀਆਂ ਡੰਡਲਾਂ ਤੋੜ ਕੇ ਕਾਗਜ਼ ਵਿਚ ਲਪੇਟ ਕੇ ਰੱਖੋ। ਇਸ ਨਾਲ ਪੱਤੇਦਾਰ ਸਬਜ਼ੀਆਂ ਜ਼ਿਆਦਾ ਦਿਨਾਂ ਤੱਕ ਚੱਲਣਗੀਆਂ।
- Advertisement -
-ਗਾਜਰ ਨੂੰ ਕਿਸੇ ਪਲਾਸਟਿਕ ਦੇ ਡੱਬੇ ਵਿੱਚ ਪਾਣੀ ਪਾ ਕੇ ਢੱਕਣ ਬੰਦ ਕਰ ਕੇ ਫਰਿੱਜ ਵਿੱਚ ਸਟੋਰ ਕਰੋ। ਇਸ ਨਾਲ ਗਾਜਰਾਂ ਲੰਬੇ ਸਮੇਂ ਤੱਕ ਤਾਜ਼ੀਆਂ ਰਹਿਣਗੀਆਂ।
-ਸਟ੍ਰਾਬੇਰੀ ਨੂੰ ਸਟੋਰ ਕਰਨ ਲਈ ਇਕ ਗਲਾਸ ਪਾਣੀ ਵਿੱਚ ਇੱਕ ਚਮਚ ਸਿਰਕਾ ਪਾ ਕੇ ਧੋ ਲਵੋ ਤੇ ਫਿਰ ਸਾਫ਼ ਪਾਣੀ ਨਾਲ ਧੋ ਕੇ ਇਸ ਨੂੰ ਕੱਪੜੇ ਵਿੱਚ ਸੁਕਾ ਕੇ ਸਟੋਰ ਕਰ ਲਵੋ।
-ਅਕਸਰ ਕੇਲੇ ਚਾਹੇ ਫਰਿੱਜ ਵਿੱਚ ਰੱਖੇ ਹੋਣ ਜਾਂ ਰੂਮ ਟੈਂਪਰੇਚਰ ‘ਤੇ ਇਹ ਜਲਦੀ ਸੜਨ ਲੱਗਦੇ ਹਨ। ਜੇਕਰ ਇਨ੍ਹਾਂ ਨੂੰ ਏਅਰ ਟਾਈਟ ਪਲਾਸਟਿਕ ਬੈਗ ਵਿੱਚ ਬੰਨ੍ਹ ਕੇ ਰੱਖੋਗੇ ਤਾਂ ਇਹ ਜ਼ਿਆਦਾ ਸਮੇਂ ਤੱਕ ਚੱਲਣਗੇ।