ਵਿਆਹਾਂ ‘ਤੇ 10 ਰੁਪਏ ਦੇ ਨਵੇਂ ਨੋਟ ਲੈਣਾ ਹੋਇਆ ਸੌਖਾ, PNB ਨੇ ਦਿੱਤਾ ਨਵਾਂ ਆਫ਼ਰ, ਜਾਣੋ RBI ਦੇ ਨਿਯਮ

navdeep kaur
4 Min Read

ਨਿਊਜ਼ ਡੈਸਕ:ਜਦੋ ਭਾਰਤ ਵਿੱਚ ਵਿਆਹ ਹੁੰਦੇ ਹਨ ਤਾਂ ਉਸ ਵੇਲੇ ਨੋਟ ਵਾਰਨ ਦਾ ਰਿਵਾਜ਼ ਬਹੁਤ ਹੈ। ਖੁਸ਼ੀ ਵਿੱਚ ਲੋਕ ਮੁੰਡੇ ਤੇ ਕੁੜੀ ਦੇ ਵਿਆਹ ਤੇ ਨੋਟ ਵਾਰ ਕਿ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਵਿਆਹ ਤੇ ਪਹਿਲਾਂ 10 ਰੁਪਏ ਦੇ ਨੋਟ ਤਿਆਰ ਕਰਵਾਏ ਜਾਂਦੇ ਹਨ। 10 ਰੁਪਏ ਦੇ ਹਰ ਵੀ ਬਣਾਏ ਜਾਂਦੇ ਹਨ। ਵਿਆਹ ਵਿੱਚ ਵਾਰਨ ਲਈ ਲੋਕ 10 ਰੁਪਏ ਦੇ ਨਵੇਂ ਨੋਟਾਂ ਦੀਆਂ ਗੁੱਟੀਆਂ ਲੈਣ ਬੈਂਕਾਂ ਵਿੱਚ ਵੀ ਗੇੜੇ ਮਾਰਦੇ ਹਨ। ਪਰ ਕਈ ਵਾਰ ਬੈਂਕ ਵਿੱਚ ਵੀ ਗੇੜਾ ਮਾਰਨ ਉਪਰੰਤ ਵੀ 10 ਰੁਪਏ ਦੇ ਨਵੇਂ ਨੋਟ ਨਹੀਂ ਮਿਲਦੇ। ਕੀ ਤੁਸੀਂ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰ ਰਹੇ ਹੋ। ਜੇਕਰ ਹਾਂ ਤਾਂ ਤੁਹਾਨੂੰ ਚਿੰਤਾਂ ਕਰਨ ਦੀ ਲੋੜ ਨਹੀਂ। ਅਸੀਂ ਤੁਹਾਨੂੰ ਦੱਸਾਂਗੇ ਕਿ 10 ਰੁਪਏ ਦੇ ਨਵੇਂ ਨੋਟ ਕਿੱਥੇ ਤੇ ਕਿਸ ਤਰ੍ਹਾਂ ਆਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਦੇ ਜਨਤਕ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਆਪਣੇ ਗਾਹਕਾਂ ਲਈ ਇੱਕ ਆਫ਼ਰ ਲੈ ਕੇ ਆਇਆ ਹੈ। ਇਸ ਆਫ਼ਰ ਤਹਿਤ ਤੁਸੀਂ ਪੰਜਾਬ ਨੈਸ਼ਨਲ ਬੈਂਕ (PNB) ਵਿੱਚੋਂ 10 ਰੁਪਏ ਦੇ ਨਵੇਂ ਨੋਟ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਆਫ਼ਰ ਬਾਰੇ-

– ਪੁਰਾਣੇ ਨੋਟ ਬਦਲੋ
ਪੰਜਾਬ ਨੈਸ਼ਨਲ ਬੈਂਕ (PNB) ਵੱਲੋਂ ਆਪਣੇ ਗਾਹਕਾਂ ਨੂੰ ਟਵੀਟ ਕਰਕੇ ਨੋਟ ਬਦਲਣ ਦੇ ਨਵੇਂ ਆਫ਼ਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਤੁਸੀਂ ਬੈਂਕ ਵਿੱਚੋਂ ਪੁਰਾਣੇ ਨੋਟਾਂ ਦੇ ਬਦਲੇ ਬਿਲਕੁਲ ਨਵੇਂ ਨੋਟ ਲੈ ਸਕਦੇ ਹੋ। ਇਸ ਤੋਂ ਇਲਾਵਾ ਫਟੇ ਹੋਏ ਨੋਟ ਵੀ ਬਦਲ ਲਏ ਜਾਣਗੇ। ਨੋਟ ਬਦਲਣ ਦੇ ਲਈ ਤੁਹਾਨੂੰ ਪੰਜਾਬ ਨੈਸ਼ਨਲ ਬੈਂਕ (PNB) ਦੀ ਕਿਸੇ ਨੇੜਲੀ ਸ਼ਾਖਾ ਭਾਵ ਬ੍ਰਾਂਚ ਵਿੱਚ ਜਾਣਾ ਹੋਵੇਗਾ। ਇੱਥੋਂ ਤੁਸੀਂ ਆਸਾਨੀ ਨਾਲ ਮਨਚਾਹੇ ਨੋਟ ਪ੍ਰਾਪਤ ਕਰ ਸਕਦੇ ਹੋ।

-ਆਰਬੀਆਈ ਦਾ ਨਿਯਮ
ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਤੁਸੀਂ ਫਟੇ ਹੋਏ ਨੋਟਾਂ ਨੂੰ ਕਿਸੇ ਵੀ ਬੈਂਕ ਵਿੱਚ ਜਾ ਕੇ ਬਦਲਵਾ ਸਕਦੇ ਹੋ। ਇਨ੍ਹਾਂ ਨਿਯਮਾਂ ਦੇ ਅਨੁਸਾਰ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਕਿ ਜਿਸ ਬੈਂਕ ਜਾਂ ਉਸ ਬੈਂਕ ਦੀ ਜਿਸ ਬ੍ਰਾਂਚ ਵਿੱਚ ਤੁਹਾਡਾ ਖਾਤਾ ਹੈ ਤੁਸੀਂ ਸਿਰਫ਼ ਉੱਥੋਂ ਹੀ ਪੁਰਾਣੇ ਜਾਂ ਫਟੇ ਹੋਏ ਨੋਟ ਬਦਲਵਾਓ। ਤੁਸੀਂ ਇਹ ਕੰਮ ਕਿਸੇ ਵੀ ਨੇੜਲੇ ਬੈਂਕ ਵਿੱਚ ਜਾ ਕਰ ਸਕਦੇ ਹੋ। ਆਰਬੀਆਈ ਦੇ ਨਿਯਮਾਂ ਅਨੁਸਾਰ ਜੇਕਰ ਬੈਂਕ ਕਰਮਚਾਰੀ ਤੁਹਾਨੂੰ ਨੋਟ ਨਹੀਂ ਬਦਲ ਕੇ ਦਿੰਦਾ, ਤਾਂ ਤੁਸੀਂ ਉਸਦੇ ਵਿਰੁੱਧ ਸ਼ਿਕਾਇਤ ਵੀ ਦਰਜ਼ ਕਰਵਾ ਸਕਦੇ ਹੋ। ਆਰਬੀਆਈ ਦੇ ਨਿਯਮਾਂ ਅਨੁਸਾਰ ਨੋਟ ਦੀ ਹਾਲਤ ਜਿੰਨੀ ਖ਼ਰਾਬ ਹੋਵੇਗੀ ਉਸਦਾ ਮੁੱਲ ਉਨਾਂ ਹੀ ਘੱਟ ਹੁੰਦਾ ਜਾਵੇਗਾ।

-ਨਵੇਂ ਨੋਟਾਂ ਦੀ ਆਨਲਾਈਨ ਵਿਕਰੀ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਕੱਲ੍ਹ ਨਵੇਂ ਨੋਟਾਂ ਦੀ ਆਨਲਾਈਨ ਵਿਕਰੀ ਵੀ ਹੋ ਰਹੀ ਹੈ। ਬਹੁਤ ਸਾਰੀਆਂ ਵੈੱਬਸਾਈਟਾਂ ਦੁਆਰਾ ਨਵੇਂ ਨੋਟ ਮੁਹੱਈਆਂ ਕਰਵਾਏ ਜਾ ਰਹੇ ਹਨ। ਤੁਹਾਨੂੰ 10 ਰੁਪਏ ਦੇ 100 ਨੋਟਾਂ ਬਦਲੇ ਭਾਵ ਕਿ 1 ਹਜ਼ਾਰ ਦੇ ਬਦਲੇ 1620 ਰੁਪਏ ਦੇਣੇ ਪੈਣਗੇ। ਇਸਦੇ ਇਲਾਵਾ 20 ਰੁਪਏ ਦੇ 100 ਨੋਟਾਂ ਦੀ ਕੀਮਤ 2500 ਰੁਪਏ ਹੈ। 100 ਰੁਪਏ ਦੇ 100 ਨੋਟਾਂ ਦੀ ਕੀਮਤ 12 ਹਜ਼ਾਰ ਰੁਪਏ ਅਤੇ 200 ਰੁਪਏ ਦੇ 100 ਨੋਟਾਂ ਦੀ ਕੀਮਤ 23 ਹਜ਼ਾਰ ਰੁਪਏ ਹੈ। ਇਸ ਤੋਂ ਇਲਾਵਾ ਇਨ੍ਹਾਂ ਵੈੱਬਸਾਈਟਾਂ ਦੁਆਰਾ ਸ਼ਿੰਪਿੰਗ ਚਾਰਜ਼ ਵੀ ਲਏ ਜਾਂਦੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment