ਮਹਾਰਾਸ਼ਟਰ ਤੋਂ ਬਾਅਦ ਹੁਣ ਪੰਜਾਬ ‘ਚੋਂ ਵੀ ਪਰਵਾਸੀ ਮਜ਼ਦੂਰਾਂ ਦਾ ਪਲਾਇਨ ਹੋਇਆ ਸ਼ੁਰੂ

TeamGlobalPunjab
1 Min Read

ਚੰਡੀਗੜ੍ਹ: ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਲਾਕਡਾਊਨ ਲਗਾਇਆ ਗਿਆ ਸੀ। ਜਿਸਦੇ ਨਾਲ ਲੱਖਾਂ ਹੀ ਮਜ਼ਦੂਰਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਪਲਾਇਨ ਸ਼ੁਰੂ ਕਰ ਦਿੱਤਾ ਸੀ। ਅਜਿਹੀ ਸਥਿਤੀ ਇੱਕ ਵਾਰ ਮੁੜ ਤੋਂ ਦੇਸ਼ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਗਈ ਹੈ। ਹਾਲਾਂਕਿ ਸੂਬਿਆਂ ਨੂੰ ਲਾਕਡਾਊਨ ਨਹੀਂ ਕੀਤਾ ਗਿਆ ਪਰ ਫਿਰ ਵੀ ਮਜ਼ਦੂਰ ਕਰਫਿਊ ਦੇ ਡਰੋਂ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਤਿਆਰੀ ਵਿੱਚ ਲੱਗੇ ਹਨ।

ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਮਜ਼ਦੂਰਾਂ ਦਾ ਪਲਾਇਨ ਸ਼ੁਰੂ ਹੋ ਗਿਆ ਹੈ। ਲੁਧਿਆਣਾ ਅਤੇ ਮੁਹਾਲੀ ਤੋਂ ਰੋਜ਼ੀ ਰੋਟੀ ਦੇ ਸੰਕਟ ਦੇ ਡਰ ਨੂੰ ਦੇਖਦੇ ਹੋਏ ਪਰਵਾਸੀ ਮਜ਼ਦੂਰ ਸਪੈਸ਼ਲ ਬੱਸਾਂ ਦੇ ਰਾਹੀਂ ਉੱਤਰ ਪ੍ਰਦੇਸ਼, ਬਿਹਾਰ ਸਥਿਤ ਆਪਣੇ ਪਿੰਡਾਂ ਵੱਲ ਨੂੰ ਜਾ ਰਹੇ ਹਨ।

ਪੰਜਾਬ ‘ਚ ਲਗਾਤਰ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਜਿਸ ਨੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੰਜਾਬ ‘ਚ ਕੈਪਟਨ ਸਰਕਾਰ ਨੇ ਨਾਈਟ ਕਰਫਿਊ ਵੀ ਲਗਾਇਆ ਹੋਇਆ ਹੈ। ਵੀਕੈਂਡ ‘ਤੇ ਕਰਫਿਊ ਲਗਾਉਣ ਦੀਆਂ ਚਰਚਾਵਾਂ ਵੀ ਛਿੜੀਆਂ ਹਨ। ਜਿਸ ਦੇ ਡਰੋਂ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਤਿਆਰੀ ਵਿੱਚ ਲਗ ਗਏ ਹਨ।

Share this Article
Leave a comment