ਤਾਲਿਬਾਨ ਨੇ ਲਗਭਗ 150 ਲੋਕਾਂ ਨੂੰ ਕੀਤਾ ਅਗਵਾ, ਜ਼ਿਆਦਾਤਰ ਭਾਰਤੀ ਸ਼ਾਮਲ: ਅਫਗਾਨੀ ਮੀਡੀਆ

TeamGlobalPunjab
1 Min Read

ਨਿਊਜ਼ ਡੈਸਕ : ਅਫਗਾਨਿਸਤਾਨ ਤੋਂ ਭਾਰਤ ਲਈ ਇੱਕ ਬੁਰੀ ਖ਼ਬਰ ਹੈ। ਅਫਗਾਨੀ ਮੀਡੀਆ ਅਲ-ਇੱਤੇਹਾ ਰੂਜ਼ ਦੀ ਇੱਕ ਰਿਪੋਰਟ ਮੁਤਾਬਕ ਲਗਭਗ 150 ਲੋਕਾਂ ਨੂੰ ਅਗਵਾਹ ਕਰ ਲਿਆ ਗਿਆ ਹੈ, ਜਿਨ੍ਹਾਂ ‘ਚ ਜ਼ਿਆਦਾਤਰ ਲੋਕ ਭਾਰਤੀ ਦੱਸੇ ਜਾ ਰਹੇ ਹਨ। ਇਹਨਾਂ ਲੋਕਾਂ ਨੂੰ ਕਾਬੁਲ ਏਅਰਪੋਰਟ ਦੇ ਨੇੜਿਓਂ ਕਿਡਨੈਪ ਕੀਤਾ ਗਿਆ ਹੈ। ਅਲ-ਇੱਤੇਹਾ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਕਿਡਨੈਪਰਸ ਤਾਲਿਬਾਨ ਨਾਲ ਜੁੜੇ ਹੋਏ ਹਨ ਅਤੇ ਉਹ ਲੋਕਾਂ ਨੂੰ ਤਰਖਿਲ ਵੱਲ ਲਿਜਾਇਆ ਗਿਆ ਹੈ।

ਅਲ-ਇੱਤੇਹਾ ਦੀ ਇਸ ਰਿਪੋਰਟ ‘ਤੇ ਹੁਣ ਤੱਕ ਭਾਰਤ ਸਰਕਾਰ ਜਾਂ ਤਾਲਿਬਾਨ ਨੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ।

ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਹੀ ਹਾਲਾਤ ਨੂੰ ਵੇਖ ਕੇ ਭਾਰਤ ਸਰਕਾਰ ਉਥੋਂ ਭਾਰਤੀਆਂ ਨੂੰ ਕੱਢਣ ਵਿੱਚ ਲੱਗੀ ਹੋਈ ਹੈ, ਪਰ ਹੁਣ ਵੀ ਅਫਗਾਨਿਸਤਾਨ ਵਿੱਚ ਕਈ ਭਾਰਤੀ ਫਸੇ ਹੋਏ ਹਨ ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share this Article
Leave a comment