Big Breaking : ਖੇੜੀ ਗੰਡਿਆਂ ‘ਚੋਂ ਗਾਇਬ ਹੋਏ ਬੱਚੇ ਦੀ ਮਿਲੀ ਲਾਸ਼, ਤ੍ਰਾਹੀ ਤ੍ਰਾਹੀ ਕਰ ਉੱਠੇ ਲੋਕ

TeamGlobalPunjab
2 Min Read

ਪਟਿਆਲਾ : ਇਸ ਵੇਲੇ ਦੀ ਵੱਡੀ ਖਬਰ ਇੱਥੋਂ ਦੇ ਪਿੰਡ ਖੇੜੀ ਗੰਡਿਆਂ ‘ਤੋਂ ਆ ਰਹੀ ਹੈ। ਜਿੱਥੋਂ ਗਾਇਬ ਹੋਏ 2 ਬੱਚਿਆਂ ਵਿੱਚੋਂ ਇੱਕ ਬੱਚੇ ਦੀ ਲਾਸ਼ ਮਿਲ ਗਈ ਹੈ। ਇਸ ਮ੍ਰਿਤਕ ਬੱਚੇ ਦਾ ਨਾਮ ਜਸ਼ਨਦੀਪ ਸਿੰਘ ਦਾ ਹੈ ਜਿਹੜਾ ਕਿ ਗਾਇਬ ਹੋਏ ਦੋਵਾਂ ਬੱਚਿਆਂ ਵਿੱਚੋਂ ਵੱਡਾ ਸੀ। ਮਿਲੀ ਜਾਣਕਾਰੀ ਅਨੁਸਾਰ ਬੀਤੀ ਕੱਲ੍ਹ ਇਹ ਲਾਸ਼ ਖੇੜੀ ਗੰਡਿਆਂ ਦੇ ਨੇੜੇ ਪੈਂਦੇ ਪਿੰਡ ਬਘੌਰਾ ਨੇੜੇ ਭਾਖੜਾ ਨਹਿਰ ਦੀ ਨਰਵਾਣਾ ਬਰਾਂਚ ‘ਚੋਂ ਮਿਲੀ ਸੀ। ਜਿਸ ਬਾਰੇ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਲਾਸ਼ ਨੂੰ ਪਹਿਚਾਣ ਲਿਆ ਸੀ ਪਰ ਬਾਅਦ ਵਿੱਚ ਕਿਸੇ ਅਣਜਾਣ ਭੈਅ ਕਾਰਨ ਬੱਚੇ ਦੇ ਮਾਪਿਆਂ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਇਹ ਲਾਸ਼ ਉਨ੍ਹਾਂ ਦੇ ਬੱਚੇ ਦੀ ਨਹੀਂ ਹੈ।

ਇਸ ਉਪਰੰਤ ਪੁਲਿਸ ਨੇ ਜਸ਼ਨਦੀਪ ਸਿੰਘ ਦੀ ਲਾਸ਼ ਨੂੰ ਪਟਿਆਲਾ ਦੇ ਮੁਰਦਘਾਟ ਵਿੱਚ ਰੱਖਵਾ ਦਿੱਤਾ ਸੀ ਜਿੱਥੇ ਅੱਜ ਪਰਿਵਾਰ ਦੇ ਕਾਫੀ ਸਾਰੇ ਮੈਂਬਰਾਂ ਨੂੰ ਇੱਕ ਵਾਰ ਫਿਰ ਲਾਸ਼ ਪਹਿਚਾਣਨ ਦਾ ਮੌਕਾ ਦਿੱਤਾ ਗਿਆ ਜਿੱਥੇ ਬੱਚੇ ਦੇ ਬੰਨਿਆ ਹੋਇਆ ਕਾਲਾ ਧਾਗਾ, ਉਸ ਦੀ ਟੀਸ਼ਰਟ, ਵਾਲਾਂ ਦੀ ਕਟਿੰਗ ਤੇ ਉਸ ਦੇ ਸੱਜੇ ਹੱਥ ‘ਤੇ ਬੰਨੀ ਹੋਈ ਖੱਮਣੀ ਨੂੰ ਦੇਖਦੇ ਸਾਰ ਪਰਿਵਾਰਕਾ ਮੈਂਬਰਾਂ ਨੇ ਰੌਲਾ ਪਾ ਦਿੱਤਾ ਕਿ ਇਹ ਲਾਸ਼ ਉਨ੍ਹਾਂ ਦੇ ਵੱਡੇ ਪੁੱਤਰ ਜਸ਼ਨਦੀਪ ਸਿੰਘ ਦੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਲਿਖਤੀ ਬਿਆਨ ਲਏ ਜਾ ਰਹੇ ਸਨ। ਜਿਸ ਤੋਂ ਬਾਅਦ ਪੋਸਟ ਮਾਰਟਮ ਕਰਨ ਉਪਰੰਤ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ ਜਾਵੇ। ਪਤਾ ਲੱਗਿਆ ਹੈ ਕਿ ਲਾਸ਼ ਦੇ ਸੰਸਕਾਰ ਦਾ ਸਮਾਂ ਢਾਈ ਵਜੇ ਤੋਂ ਬਾਅਦ ਦਾ ਰੱਖਿਆ ਹੈ।

Share this Article
Leave a comment