ਜ਼ਿਆਦਾ ਗਰਮ ਚਾਹ ਪੀਣਾ ਸਿਹਤ ਲਈ ਹੋ ਸਕਦਾ ਹੈ ਖ਼ਤਰਨਾਕ!

TeamGlobalPunjab
2 Min Read

ਨਿਊਜ਼ ਡੈਸਕ: ਚਾਹ-ਕਾਫੀ ਦੇ ਸ਼ੌਕੀਨ ਅਕਸਰ ਇਨ੍ਹਾਂ ਨੂੰ ਗਰਮ-ਗਰਮ ਹੀ ਪੀਣਾ ਪਸੰਦ ਕਰਦੇ ਹਨ। ਚਾਹ ਦੀ ਗਰਮ ਚੁਸਕੀਆਂ ਨਾਲ ਦਿਲ ਨੂੰ ਸੁਕੂਨ ਮਿਲਦਾ ਹੈ, ਉੱਥੇ ਹੀ ਕੜਕ ਗਰਮਾਹਟ ਨਾਲ ਦਿਮਾਗ ਤਾਜ਼ਾ ਹੋ ਜਾਂਦਾ ਹੈ। ਕਈ ਲੋਕ ਚਾਹ ਦਾ ਸੇਵਨ ਸਿਰ ਦਰਦ, ਥਕਾਵਟ ਜਾਂ ਹੋਰ ਕੋਈ ਸਰੀਰਕ ਦਰਦ ਤੋਂ ਰਾਹਤ ਪਾਉਣ ਲਈ ਕਰਦੇ ਹਨ। ਪਰ ਕੀ ਕਦੇ ਇਸ ਗਰਮਾਹਟ ਦਾ ਮਜ਼ਾ ਲੈਂਦੇ ਹੋਏ ਸੋਚਿਆ ਹੈ ਕਿ ਇਸ ਨਾਲ ਕਿਸੇ ਤਰ੍ਹਾਂ ਦਾ ਖਤਰਾ ਤਾਂ ਨਹੀਂ ਹੁੰਦਾ। ਇਹ ਤੁਹਾਨੂੰ ਡਰਾਉਣ ਲਈ ਨਹੀਂ ਕਿਹਾ ਜਾ ਰਿਹਾ ਹੈ, ਪਰ ਇੱਕ ਜਾਂਚ ਦੇ ਆਧਾਰ ‘ਤੇ ਤੁਹਾਨੂੰ ਜਾਗਰੂਕ ਕਰਨ ਦੀ ਇੱਕ ਕੋਸ਼ਿਸ਼ ਹੈ।

ਜਿਹੜੇ ਲੋਕ ਜ਼ਿਆਦਾ ਗਰਮ ਚਾਹ ਪੀਂਦੇ ਹਨ, ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਹੋਣ ਦਾ ਖ਼ਤਰਾ ਹੋ ਸਕਦਾ ਹੈ। ਇੱਕ ਸਟੱਡੀ ਦੌਰਾਨ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਰੋਜ਼ਾਨਾ 75 ਡਿਗਰੀ ਸੈਲਸੀਅਸ ਦੇ ਤਾਪਮਾਨ ਦੀ ਚਾਹ ਪੀਂਦੇ ਹਨ। ਉਨ੍ਹਾਂ ‘ਚ ਬਿਮਾਰੀ ਦਾ ਖ਼ਤਰਾ ਦੋ ਗੁਣਾਂ ਜ਼ਿਆਦਾ ਵਧ ਜਾਂਦਾ ਹੈ।

 

- Advertisement -

ਜੇਕਰ ਕੱਪ ‘ਚ ਚਾਹ ਪੈਣ ਤੋਂ ਚਾਰ ਮਿੰਟ ਬਾਅਦ ਤੁਸੀਂ ਚਾਹ ਪੀਂਦੇ ਹੋ ਤਾਂ ਇਸ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਸਕਦਾ ਹੈ। 40 ਤੋਂ 75 ਸਾਲ ਦੇ ਲੋਕਾਂ ‘ਤੇ ਜਾਂਚ ‘ਚ ਪਾਇਆ ਗਿਆ ਕਿ ਰੋਜ਼ਾਨਾ 700 ਐਮ.ਐਲ. (60 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਜ਼ਿਆਦਾ) ਗਰਮ ਚਾਹ ਪੀਂਣ ਵਾਲਿਆਂ ਨੂੰ 90% ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।

 

ਜ਼ਿਆਦਾ ਚਾਹ ਦੇ ਸੇਵਨ ਨਾਲ ਸਾਡੀਆਂ ਹੱਡੀਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਚਾਹ ‘ਚ ਕੁਦਰਤੀ ਤੌਰ ਤੇ ਕੈਫੀਨ ਹੁੰਦਾ ਹੈ, ਜਿਸ ਦੀ ਆਦਤ ਲਗ ਜਾਂਦੀ ਹੈ। ਜੇ ਤੁਸੀਂ ਇਸ ਨੂੰ ਘਟਾਉਂਦੇ ਹੋ ਜਾਂ ਇਸ ਨੂੰ ਪੀਣਾ ਬੰਦ ਕਰਦੇ ਹੋ, ਤਾਂ ਤੁਸੀਂ ਸਿਰ ਦਰਦ, ਚਿੜਚਿੜਾ ਪਨ ਆਦਿ ਲੱਛਣਾਂ ਦਾ ਅਨੁਭਵ ਕਰ ਸਕਦੇ ਹੋ। ਚਾਹ ਪੀਣ ਵੇਲੇ ਸਾਵਧਾਨੀ ਜਰੂਰ ਵਰਤੋਂ , ਇਸ ਨੂੰ ਪੀਣ ਤੋਂ ਪਹਿਲਾਂ ਕੁਝ ਦੇਰ ਠੰਢਾ ਹੋਣ ਲਈ ਰੱਖ ਦਿਓ। ਚਾਹ ਦਾ ਸੇਵਨ ਜ਼ਿਆਦਾ ਮਾਤਰਾ ‘ਚ ਨਾ ਕਰੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

- Advertisement -
Share this Article
Leave a comment