ਓਟਵਾ: ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ (IRCC) ਵੱਲੋਂ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀਆਂ ਭਰਨ ਦੇ ਤਰੀਕੇ ‘ਚ ਬਦਲਾਅ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਪੇਪਰ ਅਧਾਰਿਤ ਅਰਜ਼ੀਆਂ ਦੀ ਬਜਾਏ ਅਰਜ਼ੀਆਂ ਲਗਾਉਣ ਦੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਇਮੀਗ੍ਰੇਸ਼ਨ ਵਿਭਾਗ ਵੱਲੋਂ 23 ਸਤੰਬਰ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ਲਈ ਆਨਲਾਈਨ ਪੋਰਟਲ ਤਿਆਰ ਕੀਤੇ ਜਾ ਰਹੇ ਹਨ। ਵਿਭਾਗ ਦਾ ਦਾਅਵਾ ਹੈ ਕਿ ਆਨਲਾਈਨ ਪੋਰਟਲ ਰਾਹੀਂ ਜਿੱਥੇ ਬਿਨੈਕਾਰਾਂ ਨੂੰ ਅਰਜ਼ੀ ਦੇਣ ਵਿੱਚ ਆਸਾਨੀ ਹੋਵੇਗੀ, ਉੱਥੇ ਹੀ ਆਪਣੀ ਅਰਜ਼ੀ ਦਿੱਤੇ ਜਾਣ ਦੀ ਤੁਰੰਤ ਰਸੀਦ ਮਿਲ ਸਕਦੀ ਹੈ।
We’re focused on giving those considering their future in Canada the experience they expect and deserve. Here’s some of our latest progress on improving service for our applicants: https://t.co/u54XxTZKJY
(thread ⬇️) pic.twitter.com/MXKGSqhYnd
— IRCC (@CitImmCanada) September 1, 2022
ਇਮੀਗ੍ਰੇਸ਼ਨ ਮੰਤਰਾਲੇ ਨੇ ਐਲਾਨ ਕਰਦਿਆਂ ਕਿਹਾ ਕਿ ਹੁਣ ਹੋਰ ਪ੍ਰੋਗਰਾਮਾਂ ਲਈ ਵੀ ਇਸਦਾ ਵਿਸਥਾਰ ਕੀਤਾ ਜਾ ਰਿਹਾ ਹੈ। 23 ਸਤੰਬਰ ਤੋਂ ਵਿਭਾਗ ਪੀ ਆਰ ਅਰਜ਼ੀਆਂ ਲਈ 100 ਫ਼ੀਸਦੀ ਆਨਲਾਈਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਹੁਣ ਬਿਨੈਕਾਰਾਂ ਨੂੰ ਅਰਜ਼ੀਆਂ ਸਿਰਫ਼ ਆਨਲਾਈਨ ਤਰੀਕੇ ਨਾਲ ਹੀ ਲਗਾਉਣੀਆਂ ਪੈਣਗੀਆਂ। ਉੱਥੇ ਹੀ ਆਫ਼ਲਾਈਨ ਤਰੀਕੇ ਨਾਲ ਅਰਜ਼ੀ ਲਗਾਉਣ ਲਈ ਵਿਭਾਗ ਤੋਂ ਖ਼ਾਸ ਮਨਜ਼ੂਰੀ ਲੈਣੀ ਪਵੇਗੀ।
ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ, ‘ਅਸੀਂ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਅਤੇ ਡਿਜੀਟਲਾਈਜ਼ ਕਰਨ ਦੇ ਤਰੀਕੇ ਲੱਭਦੇ ਰਹਾਂਗੇ ਤੇ ਗਾਹਕਾਂ ਨੂੰ ਉਹ ਅਨੁਭਵ ਦੇਵਾਂਗੇ ਜਿਸ ਦੀ ਉਹ ਉਮੀਦ ਕਰਦੇ ਹਨ।
We’ll keep finding ways to modernize and digitalize our immigration system, giving clients the experience they expect, and reinforcing Canada as a destination of choice around the world.
For more info ℹ️ https://t.co/xjbdLR4ic9
— Sean Fraser (@SeanFraserMP) September 1, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.