ਲਾਲ ਕਿਲੇ ਤੇ ਝੰਡਾ ਫਹਿਰਾਉਣ ਵਾਲੇ ਨੌਜਵਾਨ ਦੀ ਹੋਈ ਸ਼ਨਾਖ਼ਤ, ਪਿੰਡ ਵਿੱਚ ਕਰਦਾ ਸੀ ਇਹ ਕੰਮ

TeamGlobalPunjab
1 Min Read

ਤਰਨਤਾਰਨ : ਦਿੱਲੀ ‘ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ‘ਤੇ ਕੇਸਰੀ ਝੰਡਾ ਲਗਾਉਣ ਵਾਲੇ ਨੌਜਵਾਨ ਦੀ ਸ਼ਨਾਖਤ ਹੋ ਗਈ ਹੈ। ਇਹ ਨੌਜਵਾਨ ਜੁਗਰਾਜ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ। ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਵੀਡੀਓ ਦੇ ਆਧਾਰ ‘ਤੇ ਉਸ ਦੀ ਪਛਾਣ ਕਰ ਲਈ ਹੈ। ਮਿਲੀ ਜਾਣਕਾਰੀ ਪੁਲਿਸ ਪੁੱਛਗਿੱਛ ਦੇ ਲਈ ਬੀਤੇ ਦਿਨ ਪਰਿਵਾਰ ਕੋਲ ਪਹੁੰਚੀ ਸੀ ਪਰ ਪੁਲੀਸ ਨੂੰ ਘਰ ਵਿੱਚ ਕੋਈ ਨਹੀਂ ਮਿਲਿਆ।

ਦੱਸਿਆ ਜਾ ਰਿਹਾ ਹੈ ਕਿ ਜੁਗਰਾਜ ਸਿੰਘ ਦੇ ਪਿਤਾ ਬਲਦੇਵ ਸਿੰਘ, ਮਾਂ ਭਗਵੰਤ ਕੌਰ ਅਤੇ ਤਿੰਨ ਲੜਕੀਆਂ ਹਾਲ ਦੀ ਘੜੀ ਅੰਡਰਗਰਾਊਂਡ ਹਨ। ਜੁਗਰਾਜ ਸਿੰਘ ਦੇ ਦਾਦਾ ਮਹਿਲ ਸਿੰਘ ਅਤੇ ਦਾਦੀ ਗੁਰਚਰਨ ਕੌਰ ਨੇ ਇਹ ਗੱਲ ਮੰਨੀ ਕਿ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਉਨ੍ਹਾਂ ਦੇ ਪੋਤੇ ਵੱਲੋਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਸਰਹੱਦ ‘ਤੇ ਲਗਾਈ ਕੰਡਿਆਲੀ ਤਾਰ ਨੇੜੇ ਖੇਤੀ ਕਰਦਾ ਹੈ। ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਗ਼ੈਰ ਸਮਾਜਿਕ ਗਤੀਵਿਧੀਆਂ ‘ਚ ਸ਼ਾਮਲ ਨਹੀਂ ਰਿਹਾ।

- Advertisement -

ਜੁਗਰਾਜ ਦੀ ਦਾਦੀ ਗੁਰਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੋਤਾ ਪਿੰਡ ਦੇ ਗੁਰਦੁਆਰੇ ‘ਚ ਨਿਸ਼ਾਨ ਸਾਹਿਬ ‘ਤੇ ਚੋਲਾ ਸਾਹਿਬ ਚੜ੍ਹਾਉਣ ਦੀ ਸੇਵਾ ਕਰਦਾ ਹੈ। ਜੁਗਰਾਜ ਸਿੰਘ ਨੇ ਜੋਸ਼ ਵਿੱਚ ਆ ਕੇ ਲਾਲ ਕਿਲੇ ‘ਤੇ ਝੰਡਾ ਚੜ੍ਹਾ ਦਿੱਤਾ ਹੋਵੇਗਾ।

Share this Article
Leave a comment