ਨਿਊਜ਼ ਡੈਸਕ: ਦੁੱਧ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਅਜਿਹੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜਿਸ ਨਾਲ ਨਾਂ ਸਿਰਫ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਸਗੋਂ ਇਸ ਨਾਲ ਬੱਚਿਆਂ ਦਾ ਵਿਕਾਸ ਹੁੰਦਾ ਹੈ। ਆਯੁਰਵੇਦ ‘ਚ ਦੁੱਧ ਦੇ ਸੇਵਨ ਦਾ ਸਹੀ ਤਰੀਕਾ ਤੇ ਸਹੀ ਸਮਾਂ ਦੱਸਿਆ ਗਿਆ ਹੈ। ਆਯੁਰਵੇਦ ਅਨੁਸਾਰ ਦੁੱਧ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਮੇਂ ਅਨੁਸਾਰ ਵਧਾਏ ਜਾ ਸਕਦੇ ਹਨ।
ਦੁੱਧ ਪ੍ਰੋਟੀਨ, ਕੈਲਸ਼ੀਅਮ, ਰਾਈਬੋਫਲੇਵਿਨ ਅਤੇ ਵਿਟਾਮਿਨ ਬੀ 2 ਯੁਕਤ ਹੁੰਦਾ ਹੈ। ਇਨ੍ਹਾਂ ਤੋਂ ਇਲਾਵਾ ਇਸ ਵਿਚ ਵਿਟਾਮਿਨ ਏ, ਡੀ, ਕੇ ਤੇ ਈ ਸਣੇ ਫਾਸਫੋਰਸ, ਮੈਗਨੀਸ਼ੀਅਮ, ਆਇਓਡੀਨ ਅਤੇ ਕਈ ਖਣਿਜ ਪਾਏ ਜਾਂਦੇ ਹਨ।
ਆਯੁਰਵੇਦ ਅਨੁਸਾਰ ਕਿਹੜੇ ਹਨ ਨਿਯਮ?
-ਆਯੁਰਵੇਦ ‘ਚ ਮਿਲਕ ਸ਼ੇਕ ਪੀਣ ਦੀ ਮਨਾਹੀ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਆਯੁਰਵੇਦ ਦੇ ਨਿਯਮਾਂ ਮੁਤਾਬਕ ਅੰਬ, ਕੇਲੇ, ਖ਼ਰਬੂਜ਼ੇ ਅਤੇ ਹੋਰ ਖੱਟੇ ਫਲਾਂ ਨੂੰ ਕਦੇ ਵੀ ਦੁੱਧ ਜਾਂ ਦਹੀਂ ਦੇ ਨਾਲ ਨਹੀਂ ਖਾਣਾ ਚਾਹੀਦਾ।
- Advertisement -
-ਕੇਲਾ ਜਦੋਂ ਦੁੱਧ ਨਾਲ ਮਿਲਦਾ ਹੈ ਤਾਂ ਇਹ ਗੈਸਟ੍ਰਿਕ ਫਾਇਰ ਨੂੰ ਘੱਟ ਕਰਕੇ ਅੰਤੜੀਆਂ ‘ਤੇ ਪ੍ਰਭਾਵ ਪਾਉਂਦਾ ਹੈ। ਜਿਸ ਨਾਲ ਜ਼ਹਿਰੀਲੇ ਪਦਾਰਥ ਬਣਦੇ ਹਨ। ਇਸ ਤੋਂ ਇਲਾਵਾ ਸਾਈਨਸ, ਸਰਦੀ, ਖੰਘ, ਐਲਰਜੀ ਵਰਗੀਆਂ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ।
ਦੁੱਧ ਦੇ ਜ਼ਿਆਦਾ ਫਾਇਦਿਆਂ ਲਈ ਕਿਸ ਸਮੇਂ ਕਰਨਾ ਚਾਹੀਦਾ ਸੇਵਨ ?
ਜੇਕਰ ਤੁਸੀਂ ਆਪਣੇ ਸਰੀਰ ਅਤੇ ਮਸਲਜ਼ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਦੁੱਧ ਪੀ ਸਕਦੇ ਹੋ। ਇਸ ਤੋਂ ਇਲਾਵਾ ਦੁੱਧ ਦਾ ਸੇਵਨ ਕਰਨ ਲਈ ਰਾਤ ਇੱਕ ਚੰਗਾ ਸਮਾਂ ਹੈ।
ਇਸ ਦੇ ਨਾਲ ਹੀ ਤੁਸੀਂ ਇਸ ਨੂੰ ਅਸ਼ਵਗੰਧਾ ਦੇ ਨਾਲ ਪੀ ਸਕਦੇ ਹੋ, ਜੋ ਨੀਂਦ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਤੁਹਾਡੀ ਯਾਦਦਾਸ਼ਤ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਆਯੁਰਵੇਦ ਹਰ ਕਿਸੇ ਨੂੰ ਦੁੱਧ ਪੀਣ ਦੀ ਸਲਾਹ ਦਿੰਦਾ ਹੈ, ਪਰ ਜਿਹੜੇ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੈ, ਉਨ੍ਹਾਂ ਨੂੰ ਇਸ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
ਦੁੱਧ ਦਾ ਸੇਵਨ ਕਰਨ ਦਾ ਸਭ ਤੋਂ ਚੰਗਾ ਸਮਾਂ ਸ਼ਾਮ ਤੋਂ ਲੈ ਕੇ ਸੌਣ ਤੱਕ ਦਾ ਹੁੰਦਾ ਹੈ। ਸਵੇਰ ਦੇ ਸਮੇਂ ਦੁੱਧ ਦਾ ਸੇਵਨ ਕਰਨ ਤੋਂ ਬਚਣਾ ਹੀ ਚਾਹੀਦਾ ਹੈ, ਕਿਉਂਕਿ ਪ੍ਰਾਚੀਨ ਮਾਨਤਾਵਾਂ ਮੁਤਾਬਕ ਸਵੇਰੇ ਦੁੱਧ ਦਾ ਸੇਵਨ ਸਰੀਰ ਦੀ ਪਾਚਨ ਸ਼ਕਤੀ ‘ਤੇ ਭਾਰੀ ਪੈ ਸਕਦਾ ਹੈ। ਇਸ ਨਾਲ ਤੁਸੀਂ ਸੁਸਤ ਵੀ ਮਹਿਸੂਸ ਕਰ ਸਕਦੇ ਹੋ।
- Advertisement -
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.