ਜੇ ਕਿਸਮਤ ‘ਚ ਕਪਿਲ ਤੇ ਮੇਰਾ ਇਕੱਠੇ ਕੰਮ ਕਰਨਾ ਲਿਖਿਆ ਹੋਵੇਗਾ ਤਾਂ ਅਸੀ ਜ਼ਰੂਰ ਕਰਾਂਗੇ: ਸੁਨਿਲ ਗਰੋਵਰ

TeamGlobalPunjab
1 Min Read

ਨਿਊਜ਼ ਡੈਸਕ: ਸੁਨਿਲ ਗਰੋਵਰ ਜਲਦ ਹੀ ਨਵਾਂ ਸ਼ੋਅ ਗੈਂਗਸ ਆਫ ਫਿਲਮੀਸਤਾਨ ਲੈ ਕੇ ਆ ਰਹੇ ਹਨ। ਇਸ ਸ਼ੋਅ ਵਿੱਚ ਉਨ੍ਹਾਂ ਦੇ ਨਾਲ ਸ਼ਿਲਪਾ ਸ਼ਿੰਦੇ ਹਨ। ਸੁਨਿਲ ਨੇ ਹਾਲ ਹੀ ਵਿੱਚ ਇੰਟਰਵਊ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਇਸ ਸ਼ੋਅ ਲਈ ਆਪਣੀ ਫੀਸ ਵਿੱਚ ਕਟੌਤੀ ਕੀਤੀ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਸੁਨਿਲ ਨੇ ਕਿਹਾ,ਹਾਂ… ਮੈਨੂੰ ਲੱਗਦਾ ਹੈ ਕਿ ਹੁਣ ਜੋ ਹਾਲਾਤ ਹਨ ਇਸ ਵਿੱਚ ਸਾਨੂੰ ਪੇ ਕਟ ਲੈਣਾ ਹੋਵੇਗਾ। ਸਾਨੂੰ ਦੂਸਰਿਆਂ ਦੀ ਰੋਜ਼ੀ-ਰੋਟੀ ਵਾਰੇ ਸੋਚਣਾ ਹੋਵੇਗਾ।

ਸੁਨਿਲ ਨੇ ਕਿਹਾ, ਮੈਂ ਫੈਸਲਾ ਕੀਤਾ ਹੈ ਕਿ ਇਸ ਸ਼ੋਅ ਤੋਂ ਹੋਣ ਵਾਲੀ ਕਮਾਈ ਨੂੰ ਮੈਂ ਦਾਨ ਵਿੱਚ ਦੇਵਾਂਗਾ।

ਕਪਿਲ ਦੇ ਨਾਲ ਫਿਰ ਕੰਮ ਕਰਨ ਦੇ ਸਵਾਲ ‘ਤੇ ਸੁਨੀਲ ਬੋਲੇ- ਜੇਕਰ ਕਿਸਮਤ ਵਿੱਚ ਮੇਰਾ ਅਤੇ ਕਪਿਲ ਸ਼ਰਮਾ ਦਾ ਇਕੱਠੇ ਕੰਮ ਕਰਨਾ ਲਿਖਿਆ ਹੋਵੇਗਾ ਤਾਂ ਅਸੀ ਜਰੂਰ ਕਰਾਂਗੇ, ਹਾਲੇ ਤਾਂ ਅਜਿਹਾ ਕੁੱਝ ਨਹੀਂ ਹੋ ਰਿਹਾ ਹੈ।

ਸੁਨਿਲ ਨੇ ਅੱਗੇ ਕਿਹਾ, ਜਦੋਂ ਵੀ ਮੇਰਾ ਨਵਾਂ ਸ਼ੋਅ ਆਉਂਦਾ ਹੈ ਤਾਂ ਲੋਕ ਅਕਸਰ ਕਪਿਲ ਸ਼ਰਮਾ ਦੇ ਵਾਰੇ ਪੁੱਛਦੇ ਹਨ। ਅਸੀ ਕਦੇ-ਕਦੇ ਇੱਕ ਦੂੱਜੇ ਨਾਲ ਗੱਲ ਕਰਦੇ ਹਾਂ। ਮੈਂ ਜਦੋਂ ਤੋਂ ਸ਼ੋਅ ਛੱਡਿਆ ਹੈ, ਉਦੋਂ ਤੋਂ ਕਾਫ਼ੀ ਸਮਾਂ ਗੁਜ਼ਰ ਗਿਆ ਹੈ, ਸਮਾਂ ਕਾਫ਼ੀ ਚੀਜਾਂ ਬਦਲ ਦਿੰਦਾ ਹੈ।

- Advertisement -

Share this Article
Leave a comment