ਆਪ ਦੇ ਵਿਧਾਇਕ ਨੇ ਅਸਤੀਫਾ ਲਿਆ ਵਾਪਿਸ ਤਾਂ ਭੜਕ ਉੱਠੇ ਵੱਡੇ ਸਿਆਸਤਦਾਨ, ਸੁਣਾਈਆਂ ਖਰੀਆਂ ਖਰੀਆਂ

TeamGlobalPunjab
2 Min Read

ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਮੁੜ ਵਾਪਸ ਲਏ ਜਾ ਰਹੇ ਆਪਣੇ ਅਸਤੀਫਿਆਂ ‘ਤੇ ਵਿਰੋਧੀ ਪਾਰਟੀਆਂ ਨੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ।  ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਲਈ ਰਾਜਨੀਤਿਕ ਆਗੂਆਂ ਵੱਲੋ ਸਪੀਕਰ ਨੂੰ ਕਸੂਰਵਾਰ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਕਈ ਮਹੀਨੇ ਤੱਕ ਸੰਧੋਆ ਦਾ ਅਸਤੀਫਾ ਪ੍ਰਵਾਨ ਨਹੀ ਕੀਤਾ ਗਿਆ ।

ਲੁਧਿਆਣਾ ਤੋ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਭਰਾਵਾਂ ਸਿਮਰਜੀਤਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੱਲੋਂ ਇਸ ਲਈ ਸਪੀਕਰ ਰਾਣਾ ਕੇ ਪੀ ਸਿੰਘ ਉੱਪਰ ਸਵਾਲ ਉਠਾਏ ਜਾ ਰਹੇ ਹਨ। ਬਲਵਿੰਦਰ ਸਿੰਘ ਬੈਂਸ ਨੇ ਆਖਿਆ ਕਿ ਸਪੀਕਰ ਸਿਰਫ ਸਰਕਾਰ ਦੇ ਸਪੀਕਰ ਵਜੋ ਹੀ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜਿਵੇਂ ਹੀ ਸਰਕਾਰ ਵੱਲੋਂ ਸਪੀਕਰ ਨੂੰ ਹਿਦਾਇਤ ਆਉਂਦੀ ਹੈ ਉਹ ਉਵੇਂ ਹੀ ਕਰਦੇ ਹਨ ਅਤੇ ਜਦੋਂ ਹੀ ਸਰਕਾਰ ਅਸਤੀਫਾ ਵਾਪਸ ਕਰਨ ਨੂੰ ਕਹਿੰਦੀ ਹੈ ਉਹ ਕਰ ਦਿੰਦੇ ਹਨ।

ਦੱਸ ਦੇਈਏ ਕਿ  ਸੰਧੋਆ ਤੋਂ ਪਹਿਲਾਂ ਸੁਖਪਾਲ ਖਹਿਰਾ ਭੁਲੱਥ ਤੋਂ ਦਿੱਤਾ ਅਸਤੀਫਾ ਵਾਪਸ ਲੈ ਚੁੱਕੇ ਹਨ। ਹੁਣ ਸਿਰਫ ਨਾਜਰ ਸਿੰਘ ਮਾਨਸ਼ਾਹੀਆ ਦਾ ਅਸਤੀਫਾ ਸਪੀਕਰ ਕੋਲ ਰਹਿ ਗਿਆ ਹੈ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਵੀ ਜਲਦ ਹੀ ਆਪਣਾ ਅਸਤੀਫਾ ਵਾਪਸ ਲੈ ਲੈਣਗੇ। ਜਾਣਕਾਰੀ ਮੁਤਾਬਿਕ ਭਾਵੇਂ ਸੰਦੋਆ ਅਤੇ ਖਹਿਰਾ ਨੇ ਅਸਤੀਫੇ ਵਾਪਸ ਲੈ ਲਏ ਹਨ ਪਰ ਇਹਨਾਂ ਖਿਲਾਫ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਦੇ ਰਾਹ ਖੁਲ੍ਹੇ ਹਨ।

Share this Article
Leave a comment