ਸਿੰਗਾਪੁਰ : ਭਾਰਤੀ ਮੂਲ ਦੇ ਵਕੀਲ ਰਾਮਾ ਤਿਵਾੜੀ ਅਕੈਡਮੀ ਆਫ਼ ਲਾਅ ਦੇ ਉਪ ਮੁੱਖ ਕਾਰਜਕਾਰੀ ਨਿਯੁਕਤ

TeamGlobalPunjab
1 Min Read

ਸਿੰਗਾਪੁਰ :  ਭਾਰਤੀ ਮੂਲ ਦੇ ਵਕੀਲ ਰਾਮਾ ਤਿਵਾੜੀ ਨੇ ਵਿਦੇਸ਼ ‘ਚ ਰਹਿ ਕੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਰਾਮਾ ਤਿਵਾੜੀ ਨੂੰ ਸਿੰਗਾਪੁਰ ਅਕੈਡਮੀ ਆਫ਼ ਲਾਅ (ਐੱਸਏਐੱਲ) ਦਾ ਉਪ ਮੁੱਖ ਕਾਰਜਕਾਰੀ ਨਿਯੁਕਤ ਕੀਤਾ ਗਿਆ ਹੈ। ਉਹ ਅਗਲੇ ਸਾਲ 7 ਫਰਵਰੀ, 2021 ਨੂੰ ਸਿੰਗਾਪੁਰ ਅਕੈਡਮੀ ਆਫ਼ ਲਾਅ (ਐਸਏਐਲ) ਦੇ ਮੁੱਖ ਕਾਰਜਕਾਰੀ ਦਾ ਅਹੁਦਾ ਸੰਭਾਲਣਗੇ। ਇੱਥੇ ਦੱਸ ਦਈਏ ਕਿ ਸਿੰਗਾਪੁਰ ਅਕੈਡਮੀ ਆਫ਼ ਲਾਅ (ਐਸਏਐਲ) ਸਿੰਗਾਪੁਰ ਦੇ ਕਾਨੂੰਨ ਉਦਯੋਗ ਲਈ ਵਿਕਾਸ ਏਜੰਸੀ ਹੈ।

ਰਾਮਾ ਤਿਵਾੜੀ ਸੇਰੀਨ ਵੀ ਦੀ ਥਾਂ ਲੈਣਗੇ। ਸੇਰੀਨ ਵੀ ਪਿਛਲੇ 27 ਸਾਲਾਂ ਤੋਂ ਇਸ ਸੰਗਠਨ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਮਗਰੋਂ ਸੇਵਾਮੁਕਤ ਹੋਣ ਜਾ ਰਹੇ ਹਨ। ਰਾਮਾ ਤਿਵਾੜੀ ਨੇ ਸੂਚਨਾ ਤਕਨਾਲੋਜੀ ਵਿੱਚ ਗਰੈਜੂਏਟ ਅਤੇ ਕਵੀਨ ਮੇਰੀ ਯੂਨੀਵਰਸਿਟੀ ਆਫ਼ ਲੰਡਨ ਤੋਂ ਕਾਨੂੰਨ ਦੀ ਪੜਾਈ ਕੀਤੀ ਹੈ। ਉਹ 1999 ਵਿੱਚ ਸਿੰਗਾਪੁਰ ਸੁਪਰੀਮ ਕੋਰਟ ਦੇ ਸਾਲੀਸਿਟਰ ਬਣੇ ਸਨ। ਉਨਾਂ ਕੋਲ ਨਿੱਜੀ ਖੇਤਰ ਵਿੱਚ ਕੰਮ ਕਰਨ ਦਾ 20 ਸਾਲ ਤੋਂ ਵੱਧ ਦਾ ਤਜ਼ਰਬਾ ਹੈ। ਉਹ ਜੁਲਾਈ 2019 ਵਿੱਚ ਮੁੱਖ ਡਿਜ਼ੀਟਲ ਅਧਿਕਾਰੀ ਦੇ ਰੂਪ ਵਿੱਚ ਸਿੰਗਾਪੁਰ ਅਕੈਡਮੀ ਆਫ਼ ਲਾਅ ਨਾਲ ਜੁੜੇ ਸਨ।

Share this Article
Leave a comment