ਕੈਨੇਡਾ ਨੇ ਇਜ਼ਰਾਈਲ ਵਿਰੁੱਧ ਅੱਤਵਾਦੀ ਹਮਲਿਆਂ ਦੇ ਜਵਾਬ ਵਿੱਚ ਹਮਾਸ ਨਾਲ ਜੁੜੇ ਵਿਅਕਤੀਆਂ ‘ਤੇ ਲਗਾਈ ਪਾਬੰਦੀ

Rajneet Kaur
3 Min Read

ਨਿਊਜ਼ ਡੈਸਕ: ਕੈਨੇਡਾ ਨੇ ਹਮਾਸ ਦੇ ਦਰਜਨਾਂ ਲੜਾਕਿਆਂ ਖ਼ਿਲਾਫ਼ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਪਾਬੰਦੀਆਂ 11 ਲੋਕਾਂ ‘ਤੇ ਲਾਗੂ ਹੁੰਦੀਆਂ ਹਨ ਜੋ ਹਮਾਸ ਜਾਂ ਇਸ ਦੇ ਸਹਿਯੋਗੀ ਸੰਗਠਨਾਂ ਦੇ ਅੰਦਰ ਸੀਨੀਅਰ ਅਹੁਦਿਆਂ ‘ਤੇ ਹਨ ਅਤੇ ਇਜ਼ਰਾਈਲ ਵਿਰੁੱਧ 7 ਅਕਤੂਬਰ ਨੂੰ ਹੋਏ ਅੱਤਵਾਦੀ ਹਮਲਿਆਂ ਦੀ ਯੋਜਨਾਬੰਦੀ, ਫੰਡਿੰਗ ਅਤੇ ਅਮਲ ਵਿਚ ਸ਼ਾਮਲ ਸਨ।ਇਸਲਾਮਿਕ ਜੇਹਾਦ ਦਾ ਫ਼ੌਜੀ ਆਗੂ ਅਕਰਮ ਅਲ-ਅਜੌਰੀ ਵੀ ਇਸ ਸੂਚੀ ਵਿਚ ਸ਼ਾਮਿਲ ਹੈ।

ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਕਦਮ ਨਾਲ ਹਮਾਸ ਨੂੰ ਫੰਡ ਇਕੱਠਾ ਕਰਨ ਵਿੱਚ ਰੁਕਾਵਟ ਆਵੇਗੀ। ਕੈਨੇਡਾ ਸਰਕਾਰ ਨੇ ਹਮਾਸ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਹੋਇਆ ਹੈ। ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ, ਕੈਨੇਡਾ ਇਜ਼ਰਾਈਲ ਵਿਰੁੱਧ ਹੋਰ ਹਮਲੇ ਕਰਨ ਲਈ ਫੰਡ ਇਕੱਠਾ ਕਰਨ ਅਤੇ ਵਰਤਣ ਦੀ ਹਮਾਸ ਦੀ ਸਮਰੱਥਾ ਨੂੰ ਸੀਮਤ ਕਰਨ ਲਈ ਨਿਰਣਾਇਕ ਕਾਰਵਾਈ ਕਰ ਰਿਹਾ ਹੈ। 

ਜੋਲੀ ਨੇ ਕਿਹਾ ਕਿ ਉਹ ਗਾਜ਼ਾ ਵਿਚ ਹੋਰ ਸਹਾਇਤਾ ਪਹੁੰਚਦੀ ਕਰਨ ਦੀ ਗੁੰਜਾਇਸ਼ ਦੇਖਣ ਲਈ ਜੌਰਡਨ ਵਿਚ ਆਪਣੇ ਹਮਰੁਤਬਾ ਦੇ ਸੰਪਰਕ ਵਿੱਚ ਹਨ । ਜੋਲੀ ਨੇ ਗਾਜ਼ਾ ਦੀ ਸਥਿਤੀ ਨੂੰ ਗੰਭੀਰ ਅਤੇ ਵਿਨਾਸ਼ਕਾਰੀ ਦੱਸਿਆ ਹੈ। ਇਹ ਉਪਾਅ ਸੂਚੀਬੱਧ ਵਿਅਕਤੀਆਂ ਨਾਲ ਸੰਬੰਧਿਤ ਲੈਣ-ਦੇਣ ‘ਤੇ ਪਾਬੰਦੀ ਲਗਾਉਣਗੇ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਭਾਈਵਾਲਾਂ ਦੁਆਰਾ ਹਮਾਸ ਅਤੇ ਇਸ ਦੇ ਸਹਿਯੋਗੀਆਂ ਵਿਰੁੱਧ ਵਾਧੂ ਪਾਬੰਦੀਆਂ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੇ ਸਮਰਥਨ ਵਿੱਚ ਐਲਾਨ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਨੇ ਕਿਸੇ ਗ਼ੈਰ-ਸਰਕਾਰੀ ਅੰਸਰਾਂ ਦੇ ਵਿਰੁੱਧ SEMA ਨਿਯਮਾਂ ਨੂੰ ਨਾਮ ਦਿੱਤਾ ਹੈ।

ਅਕਤੂਬਰ ਵਿਚ ਹੋਏ ਹਮਲੇ ਤੋਂ ਬਾਅਦ, ਇਜ਼ਰਾਈਲ ਨੇ ਗਾਜ਼ਾ ‘ਤੇ ਜ਼ਬਰਦਸਤ ਬੰਬਾਰੀ ਕੀਤੀ ਹੈ। ਗਾਜ਼ਾ ਖੇਤਰ ਹਮਾਸ ਦੇ ਨਿਯੰਤਰਣ ਵਾਲਾ ਇਲਾਕਾ ਹੈ। ਇਜ਼ਰਾਈਲ ਨੇ ਗਾਜ਼ਾ ਪਹੁੰਚਣ ਵਾਲੀ ਮਨੁੱਖਤਾਵਾਦੀ ਸਹਾਇਤਾ ਨੂੰ ਵੀ ਬੇਹੱਦ ਸੀਮਤ ਕੀਤਾ ਹੋਇਆ ਹੈ। ਹਮਾਸ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲੀ ਹਮਲਿਆਂ ਵਿਚ ਹੁਣ ਤੱਕ 27,500 ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ। ਕੈਨੇਡਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਉਹ ਵੈਸਟ ਬੈਂਕ ਵਿੱਚ ਹਿੰਸਕ ਇਜ਼ਰਾਈਲੀ ਬਸਤੀਵਾਦੀਆਂ ਖ਼ਿਲਾਫ਼ ਪਾਬੰਦੀਆਂ ਲਾਉਣ ‘ਤੇ ਵਿਚਾਰ ਕਰ ਰਹੀ ਹੈ, ਪਰ ਸਰਕਾਰ ਭੜਕਾਊ ਟਿੱਪਣੀਆਂ ਦੇਣ ਵਾਲੇ ਇਜ਼ਰਾਈਲ ਸਰਕਾਰ ਦੇ ਅਧਿਕਾਰੀਆਂ ਖ਼ਿਲਾਫ਼ ਵੀ ਅਜਿਹੀ ਹੀ ਪਾਬੰਦੀਆਂ ਲਾਉਣ ਦੀ ਫ਼ਲਸਤੀਨ ਪੱਖੀ ਸਮੂਹਾਂ ਦੀ ਮੰਗ ਦਾ ਵਿਰੋਧ ਕਰ ਰਹੀ ਹੈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment