ਪੁਲਿਸ ਨੂੰ ਪਲਾਸਟਿਕ ਬੈਗ ‘ਚ ਬੰਦ ਮਿਲੀ ਨਵਜੰਮੀ ਬੱਚੀ, ਜਾਰੀ ਕੀਤੀ ਰੈਸਕਿਊ ਦੀ ਵੀਡੀਓ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਰਾਜ ਜੌਰਜੀਆ ‘ਚ ਪੁਲਿਸ ਨੂੰ ਫੋਨ ਤੇ ਇੱਕ ਸੂਚਨਾ ਮਿਲੀ ਸੀ ਕਿ ਇੱਥੇ ਜੰਗਲਾਂ ਤੋਂ ਕਿਸੇ ਬੱਚੇ ਦੇ ਰੋਣ ਦੀ ਅਵਾਜ਼ ਆ ਰਹੀ ਹੈ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੂੰ ਪਲਾਸਟਿਕ ਦੇ ਬੈਗ ‘ਚ ਬੰਦ ਇਕ ਨਵਜੰਮੀ ਬੱਚੀ ਮਿਲੀ ਹੈ।

ਫੋਰਸਿਥ ਕਾਊਂਟੀ ਸ਼ੇਰਿਫ ਦੇ ਦਫਤਰ ਨੇ ਮੰਗਲਵਾਰ ਨੂੰ ਵੀਡੀਓ ਫੁਟੇਜ ਇਸ ਉਮੀਦ ਨਾਲ ਜਾਰੀ ਕੀਤਾ ਕਿ ਸ਼ਾਇਦ ਕੋਈ ਵਿਅਕਤੀ ਇਸ ਬੱਚੀ ਦੀ ਪਛਾਣ ਕਰ ਸਕੇ। ਇਹ ਬੱਚੀ 6 ਜੂਨ ਨੂੰ ਅਟਲਾਂਟਾ ਤੋਂ 64 ਕਿਲੋਮੀਟਰ ਦੂਰ ਕੁਮਿੰਗ ਵਿਚ ਮਿਲੀ ਸੀ। ਪੁਲਿਸ ਮੁਤਾਬਕ ਬੱਚੀ ਬਿਲਕੁਲ ਸਿਹਤਮੰਦ ਹੈ ਤੇ ਉਸ ਦਾ ਨਾਮ ਇੰਡੀਆ ਰੱਖਿਆ ਗਿਆ ਹੈ।

ਸ਼ੈਰਿਫ ਦਫਤਰ ਨੇ ਇਕ ਬਿਆਨ ਵਿਚ ਕਿਹਾ,”ਉਹ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹ ਚਾਹੁੰਦੇ ਹਨ ਕਿ ਬੱਚੀ ਸਬੰਧੀ ਜਲਦ ਕੋਈ ਸੁਰਾਗ ਮਿਲ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇਸ ਆਸ ਨਾਲ ਫੁਟੇਜ ਜਾਰੀ ਕੀਤਾ ਹੈ ਕਿ ਤਾਂ ਜੋ ਬੱਚੀ ਦੀ ਪਛਾਣ ਨੂੰ ਲੈ ਕੇ ਕੋਈ ਵਿਸ਼ਵਾਸਯੋਗ ਜਾਣਕਾਰੀ ਮਿਲ ਸਕੇ।

- Advertisement -

ਵੀਡੀਓ ਵਿਚ ਇਕ ਅਧਿਕਾਰੀ ਨੂੰ ਪਲਾਸਟਿਕ ਬੈਗ ਖੋਲ੍ਹਦੇ ਦੇਖਿਆ ਜਾ ਸਕਦਾ ਹੈ ਜਿਸ ਦੇ ਅੰਦਰ ਬੱਚੀ ਲਗਾਤਾਰ ਰੋ ਰਹੀ ਸੀ। ਨਵਜੰਮੀ ਬੱਚੀ ਦਾ ਗਰਭ ਨਾਲ (ਨਾੜੂਆ) ਵੀ ਜੁੜਿਆ ਹੋਇਆ ਸੀ। ਅਧਿਕਾਰੀਆਂ ਮੁਤਾਬਕ ਇਹ ਬੱਚੀ ਸ਼ਾਇਦ ਭਾਰਤੀ ਹੈ ਇਸ ਲਈ ਬੱਚੀ ਨੂੰ ‘ਭਾਰਤ’ ਦਾ ਨਾਮ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਬੱਚੀ ਹਾਲੇ ਠੀਕ ਹੈ ਅਤੇ ਜੌਰਜੀਆ ਦੇ ਪਰਿਵਾਰ ਅਤੇ ਬਾਲ ਸੇਵਾ ਵਿਭਾਗ ਦੀ ਦੇਖਭਾਲ ‘ਚ ਹੈ।

Share this Article
Leave a comment