ਵਾਸ਼ਿੰਗਟਨ: ਆਮਤੌਰ ‘ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇੱਕ ਰੁੱਖ ‘ਤੇ ਇੱਕ ਹੀ ਤਰ੍ਹਾਂ ਦਾ ਫਲ ਲਗ ਸਕਦਾ ਹੈ ਪਰ ਅਜਿਹਾ ਨਹੀਂ ਹੈ। ਦੁਨੀਆ ਵਿੱਚ ਇੱਕ ਥਾਂ ਅਜਿਹੀ ਵੀ ਹੈ, ਜਿੱਥੇ ਇੱਕ ਹੀ ਰੁੱਖ ‘ਤੇ 40 ਤਰ੍ਹਾਂ ਦੇ ਫਲ ਲਗਦੇ ਹਨ।
ਅਮਰੀਕਾ ‘ਚ ਵਿਜ਼ੁਅਲ ਆਰਟਸ ਦੇ ਪ੍ਰੋਫੈਸਰ ਨੇ ਇੱਕ ਅਜਿਹਾ ਹੀ ਅਨੌਖਾ ਬੂਟਾ ਤਿਆਰ ਕੀਤਾ ਹੈ ਜਿਸ ‘ਤੇ 40 ਤਰ੍ਹਾਂ ਦੇ ਫਲ ਲਗਦੇ ਹਨ। ਇਹ ਅਨੌਖਾ ਪੌਦਾ ਟਰੀ ਆਫ 40 ਨਾਮ ਨਾਲ ਮਸ਼ਹੂਰ ਹੈ। ਇਸ ‘ਚ ਬੇਰ, ਆੜੂ, ਚੈਰੀ, ਆਲੂਬੁਖਾਰੇ ਤੇ ਮੈਕਟਰਾਈ ਵਰਗੇ ਫਲ ਲਗਦੇ ਹਨ।
ਇਸ ਰੁੱਖ ਦੀ ਕੀਮਤ ਲਗਭਗ 19 ਲੱਖ ਰੁਪਏ ਹੈ। ਪ੍ਰੋਫੈਸਰ ਵਾਨ ਨੇ ਗਰਾਫਟਿੰਗ ਦੀ ਸਹਾਇਤਾ ਨਾਲ ਇਸ ਰੁੱਖ ਨੂੰ ਉਗਾਉਣ ‘ਚ ਸਫਲਤਾ ਹਾਸਲ ਕੀਤੀ। ਇਸ ਬਗੀਚੇ ਵਿੱਚ ਕਈ ਪ੍ਰਾਚੀਨ ਤੇ ਦੁਰਗਮ ਬੂਟੀਆਂ ਦੀਆਂ ਪ੍ਰਜਾਤੀਆਂ ਵੀ ਸਨ।
ਵਾਨ ਦਾ ਜਨਮ ਖੇਤੀ ਨਾਲ ਸਬੰਧਤ ਪਰਿਵਾਰ ਵਿੱਚ ਹੋਣ ਦੇ ਕਾਰਨ ਖੇਤੀਬਾੜੀ ਵਿੱਚ ਉਨ੍ਹਾਂ ਨੂੰ ਹਮੇਸ਼ਾ ਦਿਲਚਸਪੀ ਰਹੀ। ਉਨ੍ਹਾਂ ਨੇ ਇਸ ਬਾਗੀਚੇ ਨੂੰ ਕਿਰਾਏ ‘ਤੇ ਲੈ ਲਿਆ ਅਤੇ ਗਰਾਫਟਿੰਗ ਤਕਨੀਕ ਦੀ ਸਹਾਇਤਾ ਨਾਲ ਉਨ੍ਹਾਂ ਨੇ ‘ਟਰੀ ਆਫ 40’ ਵਰਗੇ ਅਨੌਖੇ ਕਾਰਨਾਮੇ ਨੂੰ ਅੰਜਾਮ ਦਿੱਤਾ ।
ਗਰਾਫਟਿੰਗ ਤਕਨੀਕ ਦੇ ਤਹਿਤ ਬੂਟਾ ਤਿਆਰ ਕਰਨ ਲਈ ਸਰਦੀਆਂ ‘ਚ ਦਰਖਤ ਦੀ ਇੱਕ ਟਾਹਣੀ ਕਲੀ ਸਮੇਤ ਕੱਟ ਕੇ ਵੱਖ ਕਰ ਲਈ ਜਾਂਦੀ ਹੈ। ਇਸ ਤੋਂ ਬਾਅਦ ਇਸ ਟਾਹਣੀ ਨੂੰ ਮੁੱਖ ਰੁੱਖ ‘ਚ ਛੇਦ ਕਰਕੇ ਲਗਾ ਦਿੱਤਾ ਜਾਂਦਾ ਹੈ।
ਜੁੜੀ ਹੋਈ ਥਾਂ ‘ਤੇ ਪੋਸ਼ਕ ਤੱਤਾਂ ਦਾ ਲੇਪ ਲਗਾ ਕੇ ਸਰਦੀ ਭਰ ਲਈ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਟਾਹਣੀ ਹੌਲੀ-ਹੌਲੀ ਮੁੱਖ ਦਰਖਤ ਨਾਲ ਜੁੜ ਜਾਂਦੀ ਹੈ ਅਤੇ ਉਸ ਵਿੱਚ ਫਲ–ਫੁਲ ਆਉਣ ਲੱਗਦੇ ਹਨ।
