Breaking News

ਜਸਟਿਸ ਐੱਨਵੀ ਰਮੰਨਾ ਬਣੇ ਭਾਰਤ ਦੇ ਨਵੇਂ ਚੀਫ ਜਸਟਿਸ

ਨਵੀਂ ਦਿੱਲੀ :- ਅੱਜ ਜਸਟਿਸ ਐੱਨਵੀ ਰਮੰਨਾ ਨੇ ਭਾਰਤ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਹੈ। ਰਾਸ਼ਟਰਪਤੀ ਭਵਨ ’ਚ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਹੁੰ ਚੁਕਾਈ।

ਦੱਸ ਦਈਏ ਜਸਟਿਸ ਐੱਸਏ ਬੋਬੜੇ 23 ਅਪ੍ਰੈਲ, 2021 ਨੂੰ ਚੀਫ ਜਸਟਿਸ ਅਹੁਦੇ ਤੋਂ ਰਿਟਾਇਰ ਹੋਏ ਹਨ। ਉਨ੍ਹਾਂ ਦੀ ਥਾਂ ਜਸਟਿਸ ਐੱਨਵੀ ਰਮਨਾ  ਨਿਯੁਕਤ ਕੀਤੇ ਗਏ ਹਨ, ਜੋ 26 ਅਗਸਤ, 2022 ਨੂੰ ਇਸ ਅਹੁਦੇ ਤੋਂ ਰਿਟਾਇਰ ਹੋਣਗੇ। ਉਹ ਦੇਸ਼ ਦੇ 48ਵੇਂ ਚੀਫ ਜਸਟਿਸ ਬਣਾਏ ਗਏ ਹਨ।

ਰਮੰਨਾ ਨੇ ਵਿਗਿਆਨ ਤੇ ਕਾਨੂੰਨ ਦੀ ਪੜ੍ਹਾਈ ਕੀਤੀ। 10 ਫਰਵਰੀ 1983 ਨੂੰ ਵਕੀਲ ਦੇ ਤੌਰ ’ਤੇ ਉਨ੍ਹਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ।

ਇਸਤੋਂ ਬਾਅਦ ਉਨ੍ਹਾਂ ਨੇ ਆਂਧਰ ਪ੍ਰਦੇਸ਼ ਹਾਈਕੋਰਟ, ਕੇਂਦਰੀ ਪ੍ਰਸ਼ਾਸਨਿਕ ਟ੍ਰਾਈਬਿਊਨਲ ਅਤੇ ਸੁਪਰੀਮ ਕੋਰਟ ’ਚ ਪ੍ਰੈਕਟਿਸ ਸ਼ੁਰੂ ਕੀਤੀ। 27 ਜੂਨ 2000 ਨੂੰ ਉਹ ਆਂਧਰ ਪ੍ਰਦੇਸ਼ ਹਾਈਕੋਰਟ ਦੇ ਸਥਾਈ ਜੱਜ ਨਿਯੁਕਤ ਹੋਏ। ਉਨ੍ਹਾਂ ਨੇ 10 ਮਾਰਚ 2013 ਤੋਂ 20 ਮਈ 2013 ਤਕ ਆਂਧਰ ਪ੍ਰਦੇਸ਼ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਦੇ ਤੌਰ ’ਤੇ ਕੰਮ ਕੀਤਾ। ਜਸਟਿਸ ਰਮੰਨਾ ਨੂੰ 2 ਸਤੰਬਰ, 2013 ’ਚ ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਦੇ ਤੌਰ ’ਤੇ ਪ੍ਰਮੋਸ਼ਨ ਕੀਤਾ ਗਿਆ ਸੀ।

Check Also

PM ਮੋਦੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਪੂਜਾ ਕਰਕੇ ਸੇਂਗੋਲ ਦੀ ਕੀਤੀ ਸਥਾਪਨਾ

ਨਵੀਂ ਦਿੱਲੀ: ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਸਭ ਤੋਂ ਪਹਿਲਾਂ …

Leave a Reply

Your email address will not be published. Required fields are marked *