ਕਾਂਗਰਸ ਦੇ ਵੱਡੇ ਵਿਧਾਇਕ ‘ਤੇ ਹਮਲਾ! ਲੋਕਾਂ ਨੇ ਗੱਡੀ ਨੂੰ ਵੀ ਬੜੀ ਤਰ੍ਹਾਂ ਭੰਨਿਆਂ

TeamGlobalPunjab
2 Min Read

ਕਾਂਗਰਸ ਦੇ ਵੱਡੇ ਵਿਧਾਇਕ ‘ਤੇ ਹਮਲਾ! ਲੋਕਾਂ ਨੇ ਗੱਡੀ ਨੂੰ ਵੀ ਬੜੀ ਤਰ੍ਹਾਂ ਭੰਨਿਆਂ

ਮੋਗਾ : ਮੋਗਾ ਦੇ ਪਿੰਡ ਮਸਤੂਵਾਲਾ ਵਿੱਚ ਲੰਘੇ ਸ਼ਨੀਵਾਰ ਨੂੰ ਇੱਕ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਕਾਰਨ ਇੱਕ ਡੀਜੇ ਵਾਲੇ ਵਿਅਕਤੀ ਦੀ ਮੌਤ ਹੋ ਗਈ  ਸੀ। ਇਹ ਮਾਮਲਾ ਹੁਣ ਲਗਾਤਾਰ ਭਖਦਾ ਜਾ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਪਰਿਵਾਰ ਨੂੰ ਮਿਲਣ ਆਏ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੂੰ ਵੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਦਰਅਸਲ ਪ੍ਰਦਰਸ਼ਨਕਾਰੀਆਂ ਦਾ ਇਹ ਦੋਸ਼ ਹੈ ਕਿ ਵਿਧਾਇਕ ਵੱਲੋਂ ਗਲਤ ਬਿਆਨਬਾਜੀ ਕੀਤੀ ਗਈ ਹੈ ਅਤੇ ਇਸ ਦੇ ਸਿੱਟੇ ਵੱਜੋਂ ਭੜਕ ਕੇ ਉਨ੍ਹਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ।

ਦੱਸ ਦਈਏ ਕਿ ਪ੍ਰਦਰਸ਼ਨਕਾਰੀ ਇਸ ਕਦਰ ਭੜਕ ਉਠੇ ਕਿ ਉਨ੍ਹਾਂ ਨੇ ਲੋਹਗੜ੍ਹ ‘ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਅਤੇ ਅੰਤ ‘ਚ ਲੋਹਗੜ੍ਹ ਨੂੰ ਉੱਥੋਂ ਭੱਜਣਾ ਪਿਆ। ਪ੍ਰਦਰਸ਼ਨ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਵਿਧਾਇਕ ਸੁਖਜੀਤ ਸਿੰਘ ਨੂੰ ਦਿਲਾਸਾ ਦੇਣ ਦੀ ਬਜਾਏ ਇਹ ਕਹਿ ਰਿਹਾ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ ਅਤੇ ਇਹ ਇੱਕ ਹੋਰ ਮਰ ਗਿਆ।

ਦੱਸਣਯੋਗ ਹੈ ਕਿ ਬੀਤੀ ਰਾਤ ਮੋਗਾ ਦੇ ਮਸਤੂਵਾਲਾ ਵਿਖੇ ਇੱਕ ਵਿਆਹ ਸਮਾਗਮ ਵਿੱਚ ਡੀਜੇ ਵਾਲੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਨਿਰੰਤਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾਵੇ।

Share this Article
Leave a comment