ਅਰਵਿੰਦ ਕੇਜਰੀਵਾਲ ਅੱਜ ਜਲੰਧਰ ‘ਚ ਕਰਨਗੇ ਚੋਣ ਪ੍ਰਚਾਰ, ਖੁੱਲ੍ਹੇ ਵਾਹਨਾਂ ‘ਚ ਰੋਡ ਸ਼ੋਅ ਕਰਕੇ ਮੰਗਣਗੇ ਵੋਟਾਂ 

TeamGlobalPunjab
2 Min Read

ਜਲੰਧਰ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਆ ਰਹੇ ਹਨ। ਜਲੰਧਰ ਵਿੱਚ ਉਹ ਆਮ ਆਦਮੀ ਪਾਰਟੀ ਦੇ ਉੱਤਰੀ, ਕੇਂਦਰੀ ਅਤੇ ਕੈਂਟ ਖੇਤਰਾਂ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਲੋਕਾਂ ਨਾਲ ਜਾਣੂ ਕਰਵਾਉਣ ਲਈ ਨੁੱਕੜ ਮੀਟਿੰਗਾਂ ਵੀ ਕਰਨਗੇ। ਇਸ ਦੇ ਨਾਲ ਹੀ ਖੁੱਲ੍ਹੀ ਕਾਰ ‘ਚ ਜਾ ਕੇ ਰੋਡ ਸ਼ੋਅ ਵੀ ਕਰਨਗੇ।

ਜਲੰਧਰ ਦੇ ਭਗਤ ਸਿੰਘ ਚੌਕ ਤੋਂ ਲੈ ਕੇ ਪਟੇਲ ਚੌਕ ਤੱਕ ਪਾਰਟੀ ਦੇ ਉਮੀਦਵਾਰ ਦਿਨੇਸ਼ ਢੱਲੇ ਦੇ ਹੱਕ ਵਿੱਚ ਉਹ ਇੱਕ ਵਜੇ ਖੁੱਲ੍ਹੀ ਗੱਡੀ ਵਿੱਚ ਅਤੇ ਪੈਦਲ ਚੋਣ ਪ੍ਰਚਾਰ ਕਰਨਗੇ। ਉਹ ਦੁਪਹਿਰ 2.30 ਵਜੇ ਜਲੰਧਰ ਕੈਂਟ ਪਹੁੰਚਣਗੇ। ਉੱਥੇ ਪਾਰਟੀ ਉਮੀਦਵਾਰ ਸਾਬਕਾ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿੱਚ ਨਾਗਪਾਲ ਮੈਡੀਕੋਜ਼ ਨੇੜੇ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਕੇਜਰੀਵਾਲ ਦੁਬਾਰਾ ਸੈਂਟਰਲ ਹਾਲ ‘ਚ ਆਉਣਗੇ ਅਤੇ ਬਾਅਦ ਦੁਪਹਿਰ 3.30 ਵਜੇ ਮੋਬਾਈਲ ਪੁਆਇੰਟ ਨੇੜੇ ਪਾਰਟੀ ਉਮੀਦਵਾਰ ਰਮਨ ਅਰੋੜਾ ਵੱਲੋਂ ਰੱਖੀ ਗਈ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸ਼ਾਮ ਨੂੰ ਫਿਰ ਤੋਂ ਅਰਵਿੰਦ ਕੇਜਰੀਵਾਲ ਨਾਰਥ ਹਾਲ ‘ਚ ਜਾ ਕੇ ਦਿਨੇਸ਼ ਢੱਲ ਲਈ ਚੋਣ ਪ੍ਰਚਾਰ ਕਰਨਗੇ।

ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਪੋਲਿੰਗ ਤੱਕ ਪੰਜਾਬ ‘ਚ ਹੀ ਰਹਿਣਗੇ ਅਤੇ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਬੀਤੇ ਕੱਲ੍ਹ ਉਹ ਲੁਧਿਆਣਾ ਵਿਖੇ ਸੀ। ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਸਫ਼ਰ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ। ਫਗਵਾੜਾ ‘ਚ ਰੋਡ ਸ਼ੋਅ ਕੱਢ ਕੇ ਲੋਕਾਂ ਤੋਂ ਆਮ ਆਦਮੀ ਪਾਰਟੀ ਦੇ ਹੱਕ ‘ਚ ਵੋਟਾਂ ਮੰਗੀਆਂ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment