Home / News / ਅਰੁਣ ਨਾਰੰਗ ਕੁੱਟਮਾਰ ਮਾਮਲੇ ’ਚ ਪੰਜ ਹੋਰ ਕਿਸਾਨਾਂ ਨੇ ਦਿੱਤੀ ਗ੍ਰਿਫਤਾਰੀ

ਅਰੁਣ ਨਾਰੰਗ ਕੁੱਟਮਾਰ ਮਾਮਲੇ ’ਚ ਪੰਜ ਹੋਰ ਕਿਸਾਨਾਂ ਨੇ ਦਿੱਤੀ ਗ੍ਰਿਫਤਾਰੀ

ਮਲੋਟ: ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਮਾਮਲੇ ਵਿੱਚ ਅੱਜ ਪੰਜ ਹੋਰ ਕਿਸਾਨਾਂ ਨੇ ਪੁਲਿਸ ਕੋਲ ਗ੍ਰਿਫਤਾਰੀ ਦਿੱਤੀ ਹੈ। ਬੀਤੀ 27 ਮਾਰਚ ਨੂੰ ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੱਪੜੇ ਲਾਉਣ ਅਤੇ ਮਾਰਕੁਟਾਈ ਕਰਨ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਗਿ੍ਰਫਤਾਰੀ ਲਈ ਪੁਲਿਸ ਵੱਲੋਂ ਸ਼ੁਰੂ ਛਾਪੇਮਾਰੀ ਦੇ ਉਲਟ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ’ਤੇ ਬੀਕੇਯੂ ਸਿੱਧੂਪੁਰ ਵੱਲੋਂ ਇਸ ਐਕਸ਼ਨ ਵਿੱਚ ਸ਼ਾਮਿਲ ਕਿਸਾਨਾਂ ਨੂੰ ਖੁਦ ਹੀ ਪੁਲਿਸ ਕੋਲ ਪੇਸ਼ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਤਾਂ ਜੋ ਪੁਲਿਸ ਨਜਾਇਜ਼ ਕਿਸੇ ਕਿਸਾਨ ਨੂੰ ਤੰਗ ਪ੍ਰੇਸ਼ਾਨ ਨਾ ਕਰੇ। ਇਸ ਤਹਿਤ 21 ਕਿਸਾਨਾਂ ਨੇ ਖੁਦ ਨੂੰ ਪੁਲਿਸ ਕੋਲ ਪੇਸ਼ ਕਰ ਦਿੱਤਾ, ਜਿਸ ਨਾਲ ਪਹਿਲਾਂ ਗ੍ਰਿਫਤਾਰ ਕੀਤੇ 4 ਕਿਸਾਨਾਂ ਸਮੇਤ ਗਿਣਤੀ 25 ਹੋ ਗਈ ਸੀ।

ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਪੰਜ ਕਿਸਾਨਾਂ ਲਖਨਪਾਲ ਸ਼ਰਮਾ ਆਲਮਵਾਲਾ, ਕੁਲਵਿੰਦਰ ਸਿੰਘ ਦਾਨੇਵਾਲਾ, ਕੁਲਦੀਪ ਸਿੰਘ ਈਨਾਖੇੜਾ ਤੋਂ ਇਲਾਵਾ ਜਸਮੇਲ ਸਿੰਘ ਅਤੇ ਸੰਦੀਪ ਸਿੰਘ ਨੇ ਖੁਦ ਨੂੰ ਪੁਲਿਸ ਕੋਲ ਪੇਸ਼ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੇ ਸਮਰਥਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ , ਜਿੰਨਾਂ ਨੇ ਗ੍ਰਿਫਤਾਰੀਆਂ ਦੇਣ ਆਏ ਕਿਸਾਨਾਂ ਅਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਾਅਰੇ ਲਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਕਸ਼ਨ ਵਿੱਚ ਸ਼ਾਮਲ ਸਾਰੇ ਕਿਸਾਨਾਂ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ, ਜੇਕਰ ਪੁਲਿਸ ਇਸ ਤੋਂ ਬਾਅਦ ਇਸ ਮਾਮਲੇ ਵਿਚ ਕਿਸੇ ਕਿਸਾਨ ਨਾਲ ਵਧੀਕੀ ਕਰੇਗੀ ਤਾਂ ਕਿਸਾਨ ਯੂਨੀਅਨ ਇਸ ਦਾ ਵਿਰੋਧ ਕਰੇਗੀ। ਇਸ ਮੌਕੇ ਮਲੋਟ ਦੇ ਐਸਪੀ ਰਾਜਪਾਲ ਸਿੰਘ ਹੁੰਦਲ, ਡੀਐਸਪੀ ਜਸਪਾਲ ਸਿੰਘ ਢਿੱਲੋਂ ਅਤੇ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਅਧਿਕਾਰੀ ਹਾਜ਼ਰ ਸਨ। ਵਰਣਨਯੋਗ ਹੈ ਕਿ ਉਕਤ ਮਾਮਲੇ ਵਿੱਚ ਹੁਣ ਤੱਕ ਕੁੱਲ 30 ਕਿਸਾਨਾਂ ਨੇ ਗ੍ਰਿਫਤਾਰੀਆਂ ਦੇ ਦਿੱਤੀਆਂ ਹਨ।

Check Also

ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ, 1 ਸਾਲ ਦੀ ਧੀ ਵੀ ਕੋਰੋਨਾ ਪੀੜਤ

ਮੁੰਬਈ : ਕੋਰੋਨਾ ਦੀ ਮਾਰ ਨਾਲ ਹਰ ਉਮਰ ਵਰਗ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। …

Leave a Reply

Your email address will not be published. Required fields are marked *