Home / ਸੰਸਾਰ / ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੇ ਵਿਰੋਧ ‘ਚ ਪਾਕਿ ਖਿਲਾਫ ਕੈਨੇਡਾ ‘ਚ ਪ੍ਰਦਰਸ਼ਨ

ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੇ ਵਿਰੋਧ ‘ਚ ਪਾਕਿ ਖਿਲਾਫ ਕੈਨੇਡਾ ‘ਚ ਪ੍ਰਦਰਸ਼ਨ

ਟੋਰਾਂਟੋ: ਪਾਕਿਸਤਾਨ ਵਿਚ ਨਾਬਾਲਗ ਹਿੰਦੂ ਲੜਕੀਆਂ ਦੇ ਜ਼ਬਰਦਸਤੀ ਧਰਮ ਪਵਿਰਤਨ ਵਿਰੁੱਧ ਕੈਨੇਡਾ ਦੇ ਮਿਸੀਸਾਗਾ ਸੈਲੀਬ੍ਰੇਸ਼ਨ ਸਕਵਾਇਰ ‘ਚ ਸ਼ਨੀਵਾਰ ਨੂੰ ਸਿੰਧੀ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ। ਭਾਈਚਾਰੇ ਨੇ ਉਨ੍ਹਾਂ ਕੁੜੀਆਂ ਲਈ ਨਿਆਂ ਦੀ ਮੰਗ ਕੀਤੀ, ਜਿਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਕੈਨੇਡਾ ਵਿਚ ਤਿੰਨ ਮਹੀਨੇ ਦੇ ਅੰਦਰ ਇਹ ਦੂਜਾ ਵਿਰੋਧ ਪ੍ਰਦਰਸ਼ਨ ਹੈ ਜਿੱਥੇ ਭਾਈਚਾਰੇ ਨੇ ਇਸ ਅਪਰਾਧ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਆਯੋਜਕਾਂ ਮੁਤਾਬਕ ਇਸ ਵਿਰੋਧ ਪ੍ਰਦਰਸ਼ਨ ਦਾ ਉਦੇਸ਼ ਪਾਕਿਸਤਾਨ ਸਰਕਾਰ ‘ਤੇ ਉਨ੍ਹਾਂ ਅਪਰਾਧੀਆਂ ਵਿਰੁੱਧ ਕਾਰਵਾਈ ਲਈ ਦਬਾਅ ਬਣਾਉਣਾ ਸੀ ਜੋ ਧਰਮ ਨੂੰ ਹਥਿਆਰ ਬਣਾ ਕੇ ਮਾਸੂਮ ਬੱਚੀਆਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ। ਪ੍ਰਦਰਸ਼ਨਕਾਰੀਆਂ ਨੇ ਅਧਿਕਾਰਕ ਬਿਆਨ ਜਾਰੀ ਕਰ ਕੇ ਕਿਹਾ,”ਜਿਵੇਂ ਕਿ ਤੁਸੀਂ ਜਾਣਦੇ ਹੋ ਸਿੰਧੀ ਹਿੰਦੂ ਵੱਡੇ ਦੁੱਖ ਵਿਚ ਹਨ ਕਿਉਂਕਿ ਅੱਜ-ਕਲ੍ਹ ਪਾਕਿਸਤਾਨ ਵਿਚ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ।” ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਫੜੇ ਪੋਸਟਰਾਂ ਵਿਚ ਲਿਖਿਆ ਸੀ ‘ਪਾਕਿਸਤਾਨ ਵਿਚ ਨਾਬਾਲਗ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਬੰਦ ਹੋਵੇ’, ‘ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀ ਸ਼ੋਸ਼ਣ ਬੰਦ ਕਰੋ’, ‘ਪਾਕਿਸਤਾਨ ਹਿੰਦੂ ਕੁੜੀਆਂ ਨੂੰ ਅਗਵਾ ਕਰਨਾ ਬੰਦ ਕਰੋ’। ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ ‘ਸਾਨੂੰ ਨਿਆਂ ਚਾਹੀਦਾ’ ਦੇ ਨਾਅਰੇ ਵੀ ਲਗਾਏ। ਦੱਸ ਦੇਈਏ ਕਿ ਪਾਕਿਸਤਾਨ ਦੇ ਇਕੱਲੇ ਸਿੰਧ ਪ੍ਰਾਂਤ ‘ਚ ਹਿੰਦੂ ਅਤੇ ਈਸਾਈ ਲੜਕੀਆਂ ਦੇ ਜਬਰੀ ਧਰਮ ਪਵਿਰਤਨ ਤੇ ਵਿਆਹ ਦੇ ਲਗਭਗ 1000 ਮਾਮਲੇ ਸਾਹਮਣੇ ਆਉਣ ‘ਤੇ ਦੇਸ਼ ਦਾ ਆਜ਼ਾਦ ਮਾਨਵੀ ਅਧੀਕਾਰ ਸੰਗਠਨ ਚਿੰਤਾ ਜ਼ਾਹਰ ਕਰ ਚੁੱਕਿਆ ਹੈ।

Check Also

ਦਰਜਨ ਤੋਂ ਵੱਧ ਆਸਟਰੇਲੀਆ ਦੇ ਗੁਰਦੁਆਰਿਆਂ ਨੇ ਪੰਥਕ ਅਕਾਲੀ ਲਹਿਰ ਨੂੰ ਦਿੱਤਾ ਸਮਰਥਨ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਟੱਕਰ ਦੇਣ ਲਈ ਕਾਇਮ ਕੀਤੀ ਗਈ ਪੰਥਕ …

Leave a Reply

Your email address will not be published. Required fields are marked *