ਦੁਬਈ ਅਦਾਲਤ ਦਾ ਹੁਕਮ, ਭਾਰਤਵੰਸ਼ੀ ਸੰਜੇ ਸ਼ਾਹ ਨੂੰ ਟੈਕਸ ਮਾਮਲੇ ’ਚ ਡੈਨਮਾਰਕ ਨੂੰ ਦੇਣੇ ਪੈਣਗੇ 1.25 ਅਰਬ ਡਾਲਰ

Rajneet Kaur
1 Min Read

ਨਿਊਜ਼ ਡੈਸਕ: ਡੈਨਮਾਰਕ ਵਿੱਚ 170 ਮਿਲੀਅਨ ਡਾਲਰ ਟੈਕਸ ਘੁਟਾਲੇ ਦੇ ਕਥਿਤ ਦੋਸ਼ੀ ਬ੍ਰਿਟਿਸ਼ ਨਾਗਰਿਕ ਸੰਜੇ ਸ਼ਾਹ ਨੂੰ ਇੱਕ ਸਥਾਨਕ ਅਪੀਲ ਅਦਾਲਤ ਨੇ ਕੋਪਨਹੇਗਨ ਦੇ ਟੈਕਸ ਵਿਭਾਗ ਨੂੰ 125 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਅਦਾਲਤ ਨੇ ਉਸਦੀ ਹਵਾਲਗੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਸੰਜੇ ਦੇ ਬੁਲਾਰੇ ਜੈਕ ਇਰਵਿਨ ਨੇ ਕਿਹਾ ਕਿ ਉਹ ਇਸ ਦੇ ਖਿਲਾਫ ਦੁਬਈ ਦੀ ਸੁਪਰੀਮ ਕੋਰਟ ਆਫ ਕੈਸੇਸ਼ਨ ‘ਚ ਜਾਣਗੇ।

ਦੁਬਈ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਹੈ। ਅਦਾਲਤ ’ਚ ਡੈਨਮਾਰਕ ਨੇ ਅੰਦਾਜ਼ਨ ਚਾਰ ਸਾਲ ਪਹਿਲਾਂ ਕੇਸ ਦਰਜ ਕੀਤਾ ਸੀ। ਸ਼ਾਹ ਨੇ ਸਾਲ 2012 ਤੋਂ 2015 ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨਾਲ ਟੈਕਸ ਨੂੰ ਲੈ ਕੇ ਧੋਖਾਦੇਹੀ ਕੀਤੀ ਸੀ। ਇਹ ਮਾਮਲਾ ਸਾਹਮਣੇ ਆਉਣ ’ਤੇ ਉਹ 2018 ’ਚ ਦੁਬਈ ਚਲਾ ਗਿਆ ਤੇ ਉਦੋਂ ਤੋਂ ਉਥੇ ਹੀ ਰਹਿ ਰਿਹਾ ਹੈ। ਉਸਨੇ ਸੁਣਵਾਈ ਦੌਰਾਨ ਖੁਦ ਨੂੰ ਬੇਕਸੂਰ ਦੱਸਿਆ ਸੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment