2021 ਦੇ ਪਹਿਲੇ 3 ਮਹੀਨਿਆਂ ‘ਚ 70,000 ਨਵੇਂ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ‘ਤੇ ਰੱਖਿਆ ਪੈਰ

TeamGlobalPunjab
1 Min Read

ਟੋਰਾਂਟੋ: ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਕੈਨੇਡਾ ਪਹੁੰਚੇ ਪ੍ਰਵਾਸੀਆਂ ਦੇ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ਦੇ ਮੁਤਾਬਕ 70 ਹਜ਼ਾਰ ਨਵੇਂ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ‘ਤੇ ਪੈਰ ਰੱਖਿਆ।

ਕੋਰੋਨਾ ਮਹਾਂਮਾਰੀ ਕਾਰਨ ਸਾਲ 2020 ‘ਚ ਸਿਰਫ਼ 1 ਲੱਖ 4 ਹਜ਼ਾਰ ਪ੍ਰਵਾਸੀ ਕੈਨੇਡਾ ਪਹੁੰਚ ਸਕੇ ਸਨ, ਜਦਕਿ ਟਰੂਡੋ ਸਰਕਾਰ ਵੱਲੋਂ 2019 ‘ਚ 3 ਲੱਖ 41 ਹਜ਼ਾਰ ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ ਸੀ।

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਾਗੂ ਯਾਤਰਾ ਪਾਬੰਦੀਆਂ ਕਾਰਨ ਕੈਨੇਡਾ ਸਰਕਾਰ ਮੁਲਕ ‘ਚ ਮੌਜੂਦ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਵੱਲ ਧਿਆਨ ਕੇਂਦਰਤ ਕਰ ਰਹੀ ਹੈ। ਕੌਮਾਂਤਰੀ ਵਿਦਿਆਰਥੀਆਂ ਲਈ ਰੱਖੀਆਂ 40 ਹਜ਼ਾਰ ਅਰਜ਼ੀਆਂ ਦਾ ਕੋਟਾ 24 ਘੰਟੇ ‘ਚ ਪੂਰਾ ਹੋ ਗਿਆ ਜਦਕਿ ਆਖਰੀ ਮਿਤੀ 5 ਨਵੰਬਰ ਤੈਅ ਕੀਤੀ ਗਈ ਸੀ।

ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਰਾਹੀਂ ਹਜ਼ਾਰਾਂ ਦੀ ਗਿਣਤੀ ਵਿਚ ਪੀ.ਆਰ. ਦੇ ਸੱਦੇ ਭੇਜੇ ਜਾ ਰਹੇ ਹਨ। ਇਸ ਰਾਹੀਂ 60 ਫ਼ੀਸਦੀ ਨਵੇਂ ਪ੍ਰਵਾਸੀ ਕੈਨੇਡਾ ਪਹੁੰਚਦੇ ਹਨ। 13 ਫ਼ਰਵਰੀ ਨੂੰ ਕੱਢੇ ਡਰਾਅ ਵਿਚ 27,332 ਉਮੀਦਵਾਰਾਂ ਨੂੰ ਪੀ.ਆਰ. ਦੀ ਅਰਜ਼ੀ ਦਾਖ਼ਲ ਕਰਨ ਦਾ ਸੱਦਾ ਦਿੱਤਾ ਗਿਆ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਐਕਸਪ੍ਰੈਸ ਐਂਟਰੀ ਡਰਾਅ ਮੰਨਿਆ ਜਾ ਰਿਹਾ ਹੈ।

- Advertisement -

Share this Article
Leave a comment