ਨਵੀਂ ਦਿੱਲੀ: ਨਿਰਭਿਆ ਮਾਮਲੇ ਦੇ ਦੋਸ਼ੀਆਂ ਵੱਲੋਂ ਫਾਂਸੀ ਤੋਂ ਬਚਣ ਲਈ ਹਰ ਪੈਂਤੜਾ ਅਪਣਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਦੋਸ਼ੀ ਅਕਸ਼ੈ ਕੁਮਾਰ ਵੱਲੋਂ ਦੂਸਰੀ ਵਾਰ ਰਹਿਮ ਦੀ ਪਟੀਸ਼ਨ ਪਾਈ ਗਈ ਹੈ। ਦੱਸਣਯੋਗ ਹੈ ਕਿ ਉਂਝ ਭਾਵੇਂ ਅਕਸ਼ੈ ਦੇ ਸਾਰੇ ਕਨੂੰਨੀ ਵਿਕਲਪ ਖਤਮ ਹੋ ਗਏ ਸਨ ਪਰ ਹੁਣ ਇੱਕ ਵਾਰ ਫਿਰ ਰਹਿਮ ਦੀ ਪਟੀਸ਼ਨ ਪਾਈ ਹੈ। ਜਾਣਕਾਰੀ ਮੁਤਾਬਿਕ ਇਸ ਦਾ ਕਾਰਨ ਇਹ ਸੀ ਕਿ ਇਸ ਤੋਂ ਪਹਿਲਾਂ ਰਹਿਮ ਦੀ ਪਟਿਸ਼ਨ ਅਕਸ਼ੈ ਦੇ ਮਾਂ ਬਾਪ ਵੱਲੋਂ ਪਾਈ ਗਈ ਸੀ ਜਦੋਂ ਕਿ ਹੁਣ ਇਹ ਪਟੀਸ਼ਨ ਖੁਦ ਅਕਸ਼ੈ ਨੇ ਦਾਖਲ ਕੀਤੀ ਹੈ।
ਦੱਸ ਦਈਏ ਕਿ ਉਸ ਸਮੇਂ ਅਕਸ਼ੈ ਦੀ ਪਟੀਸ਼ਨ ਨੂੰ ਰਾਸ਼ਟਰਪਤੀ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਅਕਸ਼ੈ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਰਾਸ਼ਟਰਪਤੀ ਵੱਲੋਂ ਕੀ ਫੈਂਸਲਾ ਲਿਆ ਜਾਂਦਾ ਹੈ। ਯਾਦ ਰਹੇ ਕਿ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਲਈ ਅਦਾਲਤ ਵੱਲੋਂ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਗਿਆ ਹੈ। ਹੁਣ 3 ਮਾਰਚ ਵਾਲੇ ਦਿਨ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਹੈ।