ਕੇਂਦਰੀ ਵਿੱਤ ਮੰਤਰੀ ਰਾਹੁਲ ਗਾਂਧੀ ਤੋਂ ਹੋਈ ਖਫਾ, ਸੁਣਾਈਆਂ ਖਰੀਆਂ ਖਰੀਆਂ

TeamGlobalPunjab
2 Min Read

ਨਵੀਂ ਦਿੱਲੀ  : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਕੁਝ ਖਫਾ ਦਿਖਾਈ ਦੇ ਰਹੇ ਹਨ । ਦਰਅਸਲ ਬੀਤੀ ਕਲ ਰਾਹੁਲ ਗਾਂਧੀ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਸਨ । ਇਸ ਤੋਂ ਬਾਅਦ ਨਿਰਮਲਾ ਸੀਤਾ ਵਲੋਂ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਵਿਚ ਜਦੋਂ ਇਕ ਪਤਰਕਾਰ ਨਾ ਉਨ੍ਹਾਂ ਨੂੰ ਇਹ ਕਿਹਾ ਕਿ ਕਾਂਗਰਸ ਉਨ੍ਹਾਂ ਦੀਆਂ ਨੀਤੀਆਂ ਤੇ ਸਵਾਲ ਚੁੁੱਕ ਰਹੀ ਹੈ ਤਾ ਸੀਤਾ ਰਮਨ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਹ ਦੇਖ ਬੜਾ ਦੁੱਖ ਹੁੰਦਾ ਹੈ ਕਿ ਦੇਸ਼ ਦੇ ਮਜਦੂਰ ਅਜ ਪੈਦਲ ਚਲ ਕੇ ਆਪਣੇ ਘਰਾਂ ਵਲ ਜਾ ਰਹੇ ਹਨ ।

ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਦੇਸ਼ ਅੰਦਰ ਜਿੱਥੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਹ ਮਜ਼ਦੂਰਾਂ ਲਈ ਵਧੇਰੇ ਸ਼ਰਮਿਕ ਟਰੇਨ ਮੰਗਵਾਉਣ। ਉਨ੍ਹਾਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਜਦੋਂ ਮਜਦੂਰ ਪਹਿਲਾਂ ਹੀ ਦੁੱਖ ਦੇ ਸਮੇਂ ਵਿੱਚ ਪੈਦਲ ਚਲ ਕੇ ਜਾ ਰਹੇ ਹੋਣ ਤਾਂ ਉਨ੍ਹਾਂ ਨੂੰ ਰੋਕ ਮਜ਼ਦੂਰਾਂ ਦਾ ਸਮਾਂ ਬਰਬਾਦ ਕਰਦਿਆਂ ਉਨ੍ਹਾਂ ਦਾ ਹਾਲ ਜਾਣਿਆ ਜਾਵੇ

ਦਸ ਦੇਈਏ ਕਿ ਬੀਤੀ ਕਲ ਰਾਹੁਲ ਗਾਂਧੀ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਰੋਕ ਉਨ੍ਹਾਂ ਦਾ ਹਾਲ ਜਾਣਨ ਲਈ ਪਹੁੰਚੇ ਸਨ । ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਇਸ ਨਾਲੋਂ ਚੰਗਾ ਹੁੰਦਾ ਜੇਕਰ ਮਜ਼ਦੂਰਾਂ ਦਾ ਸਾਮਾਨ ਚੁੱਕ ਜਾਂ ਬੱਚੇ ਚੁਕ ਉਨ੍ਹਾਂ ਦੇ ਨਾਲ ਚਲ ਰਾਹੁਲ ਉਨ੍ਹਾਂ ਦਾ ਹਾਲ ਜਾਣਦੇ।

Share this Article
Leave a comment