ਕਿਰਨ ਬੇਦੀ ਨੂੰ ਪੁਡੂਚੇਰੀ ਦੇ ਉਪ ਰਾਜਪਾਲ ਅਹੁਦੇ ਤੋਂ ਹਟਾਇਆ, ਤੇਲੰਗਾਨਾ ਦੇ ਰਾਜਪਾਲ ਤਾਲਿਸਾਈ ਸੁੰਦਰਰਾਜਨ ਨੂੰ ਵਾਧੂ ਚਾਰਜ ਦਿੱਤਾ

TeamGlobalPunjab
1 Min Read

 ਨਵੀਂ ਦਿੱਲੀ:-  ਕਿਰਨ ਬੇਦੀ ਨੂੰ ਪੁਡੂਚੇਰੀ ਦੇ ਉਪ ਰਾਜਪਾਲ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਅਜੈ ਕੁਮਾਰ ਸਿੰਘ ਨੇ ਕਿਹਾ ਕਿ ਰਾਸ਼ਟਰਪਤੀ ਨੇ ਨਿਰਦੇਸ਼ ਦਿੱਤਾ ਹੈ ਕਿ ਡਾ. ਕਿਰਨ ਬੇਦੀ ਪੁੱਡੂਚੇਰੀ ਦੇ ਉੱਪ ਰਾਜਪਾਲ ਵਜੋਂ ਦਫ਼ਤਰ ਵਿੱਚ ਕੰਮ ਨਹੀਂ ਕਰਨਗੇ।  ਬੇਦੀ ਦੀ ਥਾਂ ਤੇਲੰਗਾਨਾ ਦੇ ਰਾਜਪਾਲ ਤਾਲਿਸਾਈ ਸੁੰਦਰਰਾਜਨ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਕਿਰਨ ਬੇਦੀ ਨੂੰ 29 ਮਈ, 2016 ਨੂੰ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਪੁਡੂਚੇਰੀ ਦੀ ਕਾਂਗਰਸ ਸਰਕਾਰ ਤੇ ਕਿਰਨ ਬੇਦੀ ‘ਚ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਸੀ। ਮੁੱਖ ਮੰਤਰੀ ਵੀ ਨਾਰਾਇਣਸਵਾਮੀ ਨੇ 10 ਫਰਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ ਪੱਤਰ ਸੌਂਪ ਕੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਸਾਬਕਾ ਆਈਪੀਐੱਸ ਅਧਿਕਾਰੀ ਨੂੰ ਵਾਪਸ ਸੱਦ ਲਿਆ ਜਾਵੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਤੁਗਲਕ ਦਰਬਾਰ ਚਲਾ ਰਹੇ ਹਨ।

TAGGED: ,
Share this Article
Leave a comment