ਨਿਊਜ਼ ਡੈਸਕ : ਕਈ ਵਾਰ ਖਾਣਾ ਖਾਂਦੇ ਜਾਂ ਫੇਰ ਕੁਝ ਪੀਣ ਸਮੇਂ ਅਸੀਂ ਬਹੁਤ ਜ਼ਰੂਰੀ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਡਾਈਟ ਤੋਂ ਇਲਾਵਾ ਕੁਝ ਖਾਸ ਗੱਲਾਂ ਦਾ ਵੀ ਧਿਆਨ ਰੱਖਿਆ ਜਾਵੇ। ਉੱਥੇ ਹੀ ਆਯੁਰਵੇਦ ‘ਚ ਖਾਣ-ਪੀਣ ਦੌਰਾਨ ਤੇ ਉਸ ਨਾਲ ਜੁੜੇ ਕੁਝ ਖਾਸ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ। ਤਾਂ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਗੱਲਾਂ ਜਿਸ ਨੂੰ ਤੁਸੀਂ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਸਕਦੇ ਹੋ।
ਆਟੇ ਦੀ ਛਾਣ ਕੇ ਨਾਂ ਕਰੋ ਵਰਤੋਂ
ਸਾਨੂੰ ਸਭ ਨੂੰ ਪਤਾ ਹੈ ਕਿ ਕਣਕ ਵਿੱਚ ਫਾਈਬਰ ਹੁੰਦਾ ਹੈ ਜੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਜੇਕਰ ਤੁਸੀਂ ਆਟੇ ਨੂੰ ਛਾਣਦੇ ਹੋ ਤਾਂ ਇਸ ‘ਚੋਂ ਫਾਈਬਰ ਵਾਲਾ ਹਿੱਸਾ ਨਿੱਕਲ ਜਾਂਦਾ ਹੈ। ਇਸ ਲਈ ਹੋ ਸਕੇ ਤਾਂ ਆਟੇ ਨੂੰ ਬਗੈਰ ਛਾਣੇ ਹੀ ਇਸਤੇਮਾਲ ਕਰੋ।
ਠੰਢਾ ਖਾਣਾ ਖਾਣ ਤੋਂ ਬਚੋ
ਆਯੁਰਵੇਦ ਮੁਤਾਬਕ ਸਾਨੂੰ ਠੰਢਾ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਠੰਢਾ ਖਾਣਾ-ਖਾਣ ਨਾਲ ਇਹ ਤੁਹਾਡੇ ਪਾਚਨ ਤੰਤਰ ਨੂੰ ਖ਼ਰਾਬ ਕਰ ਸਕਦਾ ਹੈ। ਉੱਥੇ ਹੀ ਜੇਕਰ ਤੁਸੀਂ ਗਰਮ ਖਾਣਾ ਖਾਂਦੇ ਹੋ ਅਤੇ ਜਿੰਨੀ ਭੁੱਖ ਲੱਗੀ ਹੈ ਉਸ ਤੋਂ ਥੋੜ੍ਹਾ ਘੱਟ ਖਾਂਦੇ ਹੋ ਤਾਂ ਉਹ ਆਸਾਨੀ ਨਾਲ ਪਚ ਜਾਂਦਾ ਹੈ।
ਕੱਚੇ ਮਸਾਲਿਆਂ ਦੀ ਭੁੰਨ ਕੇ ਕਰੋ ਵਰਤੋਂ
ਸਬਜ਼ੀ ਨੂੰ ਬਣਾਉਣ ਲਈ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਕੱਚੇ ਮਸਾਲਿਆਂ ਨੂੰ ਹਮੇਸ਼ਾ ਭੁੰਨ ਕੇ ਹੀ ਵਰਤਣਾ ਚਾਹੀਦਾ ਹੈ। ਇਸ ਨਾਲ ਸਾਡੇ ਸਰੀਰ ਵਿੱਚ ਇਮਿਊਨਿਟੀ ਵੀ ਵਧਦੀ ਹੈ।
ਮਿੱਠਾ ਜ਼ਿਆਦਾ ਖਾਣ ਤੋਂ ਬਚੋ
ਆਯੁਰਵੇਦ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਮਿੱਠਾ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਨਾਂ ਸਿਰਫ ਤੁਹਾਡਾ ਸਰੀਰ ਸਿਹਤਮੰਦ ਰਹੇਗਾ ਬਲਕਿ ਡਾਈਬੀਟੀਜ਼ ਵਰਗੀ ਬਿਮਾਰੀਆਂ ਤੋਂ ਵੀ ਬਚਿਆ ਰਹੇਗਾ।