ਅੰਡਰਆਰਮਸ ਦੀ ਬਦਬੂ ਤੋਂ ਘਰੇਲੂ ਉਪਾਅ ਨਾਲ ਪਾਓ ਛੁਟਕਾਰਾ

TeamGlobalPunjab
2 Min Read

ਨਿਊਜ਼ ਡੈਸਕ: ਗਰਮੀਆਂ ਦੇ ਮੌਸਮ ‘ਚ ਅਕਸਰ ਅੰਡਰਆਰਮਸ ‘ਚੋਂ ਬਦਬੂ ਆਉਣ ਲੱਗਦੀ ਹੈ। ਜਿਸ ਕਾਰਨ ਨਾ ਸਿਰਫ ਉਸ ਵਿਅਕਤੀ ਦਾ ਆਤਮ-ਵਿਸ਼ਵਾਸ ਘੱਟ ਜਾਂਦਾ ਹੈ, ਸਗੋਂ ਉਸ ਨੂੰ ਦੋਸਤਾਂ ਦੇ ਸਾਹਮਣੇ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਨੱਕ ਬੰਦ ਕਰਨੀ ਪੈਂਦੀ ਹੈ।

ਗਰਮੀਆਂ ਦੇ ਮੌਸਮ ‘ਚ ਕੱਛਾਂ ‘ਚੋਂ ਪਸੀਨਾ ਆਉਣਾ ਆਮ ਗੱਲ ਹੈ ਪਰ ਜੇਕਰ ਇਹ ਜ਼ਿਆਦਾ ਆਉਣ ਲੱਗ ਜਾਵੇ ਤਾਂ ਤੇਜ਼ ਬਦਬੂ ਆਉਣ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।

ਅੰਡਰਆਰਮਸ ਤੋਂ ਬਦਬੂ ਦੂਰ ਕਰਨ ਲਈ, ਐਲੋਵੇਰਾ ਜੈੱਲ ਨੂੰ ਕੱਛਾਂ ‘ਤੇ ਰਗੜੋ ਅਤੇ ਲਗਭਗ 30 ਮਿੰਟਾਂ ਬਾਅਦ ਕਾਫ਼ੀ ਪਾਣੀ ਨਾਲ ਧੋ ਲਓ।

ਬੇਕਿੰਗ ਸੋਡਾ ਨੂੰ ਨਿੰਬੂ ਦੇ ਰਸ ‘ਚ ਮਿਲਾ ਕੇ ਪੇਸਟ ਬਣਾਓ ਅਤੇ ਫਿਰ ਇਸ ਨੂੰ ਅੰਡਰਆਰਮਸ ‘ਤੇ 15 ਮਿੰਟ ਤੱਕ ਲਗਾਓ।

- Advertisement -

ਟਮਾਟਰ ਦਾ ਜੂਸ ਅੰਡਰਆਰਮਸ ਦੀ ਬਦਬੂ ਨੂੰ ਘੱਟ ਕਰਨ ਵਿੱਚ ਕਾਰਗਰ ਹੈ, ਇਸ ਜੂਸ ਨੂੰ 10 ਮਿੰਟ ਤੱਕ ਕੱਛਾਂ ‘ਤੇ ਲਗਾ ਕੇ ਰੱਖੋ ਅਤੇ ਫਿਰ ਇਸਨੂੰ ਸਾਫ਼ ਕਰ ਲਓ।

ਐਪਲ ਸਾਈਡਰ ਵਿਨੇਗਰ ਨੂੰ ਪਾਣੀ ‘ਚ ਮਿਲਾ ਕੇ ਅੰਡਰਆਰਮਸ ‘ਤੇ ਲਗਾਓ ਅਤੇ ਫਿਰ ਧੋ ਲਓ।

15 ਮਿੰਟ ਤੱਕ ਨਾਰੀਅਲ ਦੇ ਤੇਲ ਨਾਲ ਅੰਡਰਆਰਮ ਦੀ ਮਾਲਿਸ਼ ਕਰੋ ਅਤੇ ਅੱਧੇ ਘੰਟੇ ਬਾਅਦ ਸਾਬਣ ਅਤੇ ਪਾਣੀ ਨਾਲ ਧੋ ਲਓ।

ਆਲੂ ਨੂੰ ਛਿੱਲਣ ਤੋਂ ਬਾਅਦ ਇਸ ਨੂੰ ਆਪਣੇ ਅੰਡਰਆਰਮ ‘ਚ ਰਗੜੋ ਅਤੇ ਕੁਝ ਦੇਰ ਬਾਅਦ ਚੰਗੀ ਤਰ੍ਹਾਂ ਧੋ ਲਓ, ਇਸ ਨਾਲ ਬਦਬੂ ਦੂਰ ਹੋ ਜਾਵੇਗੀ।

Share this Article
Leave a comment