International Tea Day: 4 ਤਰ੍ਹਾਂ ਦੀ ਹਰਬਲ ਚਾਹ ਸਵਾਦ ਦੇ ਨਾਲ-ਨਾਲ ਵਧਾਏਗੀ ਇਮਿਊਨਿਟੀ

TeamGlobalPunjab
3 Min Read

ਨਿਊਜ਼ ਡੈਸਕ: ਅੱਜਕੱਲ੍ਹ ਦੀ ਬਦਲਦੀ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਅਕਸਰ ਗੈਸ, ਐਸੀਡਿਟੀ ਕਾਰਨ ਪੇਟ ਫੁੱਲਣ ਯਾਨੀ ਬਲੋਟਿੰਗ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਹਰਬਲ ਤਰੀਕੇ ਨਾਲ ਬਣੀ ਚਾਹ ਪੇਟ ਦੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਬਹੁਤ ਅਸਰਦਾਰ ਮੰਨੀ ਜਾਂਦੀ ਹੈ। ਅੱਜ International Tea Day ਮੌਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿੰਝ ਚਾਹ ਪੀਣ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੋਵੇਗੀ।

ਅਦਰਕ ਵਾਲੀ ਚਾਹ

ਅਦਰਕ ਵਾਲੀ ਚਾਹ ਨੂੰ ਪੇਟ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਪੇਟ ਫੁੱਲਣ ਦੀ ਪਰੇਸ਼ਾਨੀ ਜਾਂ ਪੇਟ ਖ਼ਰਾਬ ਹੋਣ ਦੀ ਸੂਰਤ ‘ਚ ਅਦਰਕ ਦੇ ਸਪਲੀਮੈਂਟ ਦਾ ਇਸਤੇਮਾਲ ਕਰਦੇ ਹਨ। ਅਦਰਕ ‘ਚ ਜਿੰਜਰਾਲ ਨਾਮ ਦਾ ਬਾਇਓਐਕਟਿਵ ਕੰਪਾਉਂਡ ਪਾਇਆ ਜਾਂਦਾ ਹੈ, ਜੋ ਬਲੋਟਿੰਗ ਯਾਨੀ ਪੇਟ ਫੁੱਲਣ ਦੀ ਪਰੇਸ਼ਾਨੀ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।

ਪੁਦੀਨਾ ਚਾਹ

- Advertisement -

ਪੁਦੀਨਾ ਠੰਢਾ ਅਤੇ ਰਿਫਰੈਸ਼ਿੰਗ ਹੁੰਦਾ ਹੈ ਜੋ ਪਾਚਨ ਤੰਤਰ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ‘ਚ ਤੁਹਾਡੀ ਮਦਦ ਕਰਦਾ ਹੈ। ਪੁਦੀਨੇ ਦੀਆਂ ਪੱਤੀਆਂ ਵਿੱਚ ਐਂਟੀਸਪਾਸਮੋਡਿਕ ਪ੍ਰਾਪਰਟੀ ਹੁੰਦੀ ਹੈ, ਜੋ ਮਸਲ ਕਰੈਂਪਸ ਅਤੇ ਸਪਾਸਮ ‘ਚ ਰਾਹਤ ਦਵਾਉਣ ਲਈ ਮਦਦ ਕਰਦੀ ਹੈ। ਜਿਸ ਦੇ ਨਾਲ ਪੇਟ ‘ਚ ਦਰਦ ਦੂਰ ਹੁੰਦਾ ਹੈ ਤੇ ਆਰਾਮ ਮਿਲਦਾ ਹੈ।

ਹਲਦੀ ਵਾਲੀ ਚਾਹ

ਜਦੋਂ ਵੀ ਪਾਚਨ ਤੰਤਰ ਨਾਲ ਜੁੜੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਤਾਂ ਉਸ ਵਿੱਚ ਰਾਹਤ ਪਹੁੰਚਾਉਣ ਦੇ ਮਾਮਲੇ ‘ਚ ਹਲਦੀ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਐਂਟੀਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਪ੍ਰਾਪਰਟੀ ਦੀ ਵਜ੍ਹਾ ਕਾਰਨ ਹਲਦੀ ਦਾ ਇਸਤੇਮਾਲ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਕੀਤਾ ਜਾਂਦਾ ਹੈ। ਹਲਦੀ ਦੇ ਨਾਲ-ਨਾਲ ਚਾਹ ਵਿੱਚ ਚੁਟਕੀ ਭਰ ਕਾਲੀ ਮਿਰਚ ਵੀ ਪਾ ਦਿਓ। ਇਸ ਦਾ ਸੇਵਨ ਕਰਨ ਨਾਲ ਪੇਟ ਵਿੱਚ ਗੈਸ, ਬਲੋਟਿੰਗ ਦੀ ਸਮੱਸਿਆ ਦੂਰ ਹੋਵੇਗੀ ਤੇ ਪਾਚਨ ਤੰਤਰ ਠੀਕ ਹੋ ਜਾਵੇਗਾ।

ਸੌਂਫ ਵਾਲੀ ਚਾਹ

ਪਾਚਨ ਨਾਲ ਜੁੜੀਆਂ ਪਰੇਸ਼ਾਨੀਆਂ ਜਿਵੇਂ ਪੇਟ ‘ਚ ਦਰਦ, ਬਲੋਟਿੰਗ ਤੇ ਕਬਜ਼ ਨੂੰ ਦੂਰ ਕਰਨ ਲਈ ਲੰਬੇ ਸਮੇਂ ਤੋਂ ਸੌਂਫ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ। ਸੌਂਫ ਵਿੱਚ ਅਜਿਹਾ ਕੰਪਾਉਂਡ ਪਾਇਆ ਜਾਂਦਾ ਹੈ ਜੋ ਗੈਸਟਰੋਇੰਟੇਸਟਾਇਨਲ ਟ੍ਰੈਕਟ ਦੇ ਪੈਸੇਜ ਨੂੰ ਰਿਲੈਕਸ ਕਰਦਾ ਹੈ। ਜਿਸ ਨਾਲ ਪੇਟ ‘ਚੋਂ ਗੈਸ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ।

- Advertisement -

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment