ਗੋਬਿੰਦ ਸਿੰਘ ਲੌਂਗੋਵਾਲ ਬਾਰੇ ਸੁਖਜਿੰਦਰ ਰੰਧਾਵਾ ਦਾ ਵੱਡਾ ਖੁਲਾਸਾ, ਕਿਹਾ ਸੁਖਬੀਰ ਦਾ ਵਰਕਰ ਬਣਕੇ ਕੰਮ ਕਰ ਰਿਹੈ ਲੌਂਗੋਵਾਲ, ਸ਼ਰਮ ਕਰੇ ਸੁਖਬੀਰ, ਦੇਖੋ ਵੀਡੀਓ

TeamGlobalPunjab
3 Min Read

ਗੁਰਦਾਸਪੁਰ : ਜਿਉਂ ਜਿਉਂ ਗੁਰੂ ਨਾਨਕ ਦੇਵ ਜੀ ਦਾ 5 ਸੌ ਸਾਲਾ ਗੁਰਪੁਰਬ ਨਜਦੀਕ ਆਉਂਦਾ ਜਾ ਰਿਹਾ ਹੈ, ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਲਈ ਤੇ ਦੋਵਾਂ ਦੇਸ਼ਾਂ ਦੀ ਭਾਈਚਾਰਕ ਸਾਂਝ ਨੂੰ ਵਧਾਉਣ ਵਾਲੇ ਲਾਂਘੇ ਦਾ ਕੰਮ ਜੋਰਾਂ ਸ਼ੋਰਾਂ ਨਾਲ ਮੁਕੰਮਲ ਕਰਨ ਦੇ ਦਾਅਵੇ ਵੀ ਤੇਜ ਕੀਤੇ ਜਾ ਰਹੇ ਹਨ। ਇਹ ਲਾਂਘਾ ਮੁਕੰਮਲ ਹੋਣ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾ ਕੇ ਜਿੱਥੇ ਦੁਨੀਆਂ ਭਰ ਦੀ 12 ਕਰੋੜ ਗੁਰ ਨਾਨਕ ਨਾਮ ਲੇਵਾ ਸੰਗਤ ਦੇ ਮਨਾਂ ਨੂੰ ਆਤਮਿਕ ਦੇਵੇਗਾ ਉੱਥੇ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇੱਕ ਦੂਜੇ ਦੇ ਜਾਨੀ ਦੁਸ਼ਮਨ ਬਣ ਬੈਠੇ ਇਨ੍ਹਾਂ ਦੋਹਾਂ ਦੇਸ਼ਾ ‘ਚ ਇਹ ਲਾਂਘਾ ਚੰਗੇ ਸਬੰਧ ਪੈਦਾ ਕਰਨ ਦਾ ਵੀ ਜ਼ਰੀਆ ਬਣੇਗਾ। ਪਰ ਕੀ ਇਹ ਲਾਂਘਾ ਵਾਕਿਆ ਹੀ ਭਾਈਚਾਰਕ ਸਾਂਝ ਪੈਦਾ ਕਰਨ ਦਾ ਜ਼ਰੀਆ ਬਣੇਗਾ? ਘੱਟੋ ਘੱਟ ਭਾਰਤ ਵਾਲੇ ਪਾਸੇ ਘਟ ਰਹੀਆਂ ਸਿਆਸੀ ਘਟਨਾਵਾਂ ਨੂੰ ਵੇਖ ਕੇ ਅਜਿਹਾ ਕਹਿਣਾ ਥੋੜਾ ਮੁਸ਼ਕਲ ਲੱਗਦਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਭਾਰਤੀ ਪੰਜਾਬ ‘ਚ ਸਿਆਸਤਦਾਨ ਇਸ ਮੁੱਦੇ ‘ਤੇ ਕੋਈ ਵੀ ਅਜਿਹਾ ਮੌਕਾ ਨਹੀਂ ਗਵਾ ਰਹੇ ਜਿਸ ਨਾਲ ਉਹ ਸੁਰਖੀਆਂ ਨਾ ਬਟੋਰ ਸਕਣ। ਅਜਿਹੇ ਹੀ ਇੱਕ ਬਿਆਨ ਦਾ ਜਵਾਬ ਦਿੰਦਆਂ ਸੂਬੇ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸੁਖਬੀਰ ਨੂੰ ਇਸ ਮੁੱਦੇ ‘ਤੇ ਗਲਤ ਬਿਆਨੀ ਕਰਦਿਆਂ ਸ਼ਰਮ ਆਉਣੀ ਚਾਹੀਦੀ ਹੈ। ਰੰਧਾਵਾ ਨੇ ਕਿਹਾ ਕਿ ਧਾਰਮਿਕ ਮਾਮਲਿਆਂ ‘ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਧਰਮ ਨੂੰ ਸਿਆਸਤ ਦੇ ਥੱਲੇ ਲਿਆ ਰਹੇ ਹਨ ਜੋ ਕਿ ਲੋਕਾਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਹੋਵੇਗਾ। ਦੱਸ ਦਈਏ ਕਿ ਸੁਖਬੀਰ ਬਾਦਲ ਨੇ ਇਹ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਨੇ ਅਜੇ ਤੱਕ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸ਼ੁਰੂ ਨਹੀਂ ਕੀਤਾ। ਜਿਸ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਖਤ ਰੁੱਖ ਅਪਣਾਇਆ ਹੈ।

ਇੱਥੇ ਬੋਲਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਸ਼੍ਰੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲੇ ਸਨ ਕਿ ਸ਼ਤਾਬਦੀਆਂ ਦੇ ਜਿਹੜੇ ਸਮਾਗਮ ਗੁਰਦੁਆਰਾ ਸਾਹਿਬ ਅੰਦਰ ਹੋਣਗੇ ਉਹ ਸ਼੍ਰੋਮਣੀ ਕਮੇਟੀ  ਕਰਵਾਏ ਤੇ ਜਿਹੜੇ ਬਾਹਰ ਹੋਣਗੇ ਉਹ ਸਰਕਾਰ ਦੇ ਕੰਟਰੋਲ ਹੇਠ ਹੋਣਗੇ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਣ ਨਾਤੇ ਕੰਮ ਨਹੀਂ ਕਰ ਰਹੇ, ਉਹ ਸੁਖਬੀਰ ਸਿੰਘ ਬਾਦਲ ਦਾ ਵਰਕਰ ਬਣ ਕੇ ਕੰਮ ਕਰ ਰਹੇ ਹਨ।

ਸੁਖਜਿੰਦਰ ਰੰਧਾਵਾ ਨੇ ਬੋਲਦਿਆਂ ਇੱਥੇ ਹੀ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/CKcaS_a8c8c

- Advertisement -

Share this Article
Leave a comment