ਸਾਰੇ ਕਸ਼ਮੀਰੀ ਆਪਣੇ ਹਿੰਦੂ-ਸਿੱਖ ਗੁਆਂਢੀਆਂ ਲਈ ਅੱਤਵਾਦ ਦਾ ਮੁਕਾਬਲਾ ਕਰਨ: ਸ਼ਾਹੀ ਇਮਾਮ ਪੰਜਾਬ

TeamGlobalPunjab
3 Min Read

ਲੁਧਿਆਣਾ :ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ’ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਕਿਹਾ ਕਿ ਬੀਤੇ ਦਿਨਾਂ ’ਚ ਕਸ਼ਮੀਰ ਤੋਂ ਕਈ ਪੰਡਿਤ ਪਰਿਵਾਰਾਂ ਦਾ ਅੱਤਵਾਦ ਦੀ ਵਜਾ ਨਾਲ ਪਲਾਇਨ ਦੇਸ਼ ਲਈ ਸ਼ਰਮ ਦੀ ਗੱਲ ਹੈ। ਕਸ਼ਮੀਰ ’ਚ ਸਿੱਖ ਪ੍ਰਿੰਸੀਪਲ ਸਣੇ ਹੋਰ ਲੋਕਾਂ ’ਤੇ ਅੱਤਵਾਦੀ ਹਮਲਾ ਸਹਿਨ ਨਹੀਂ ਕੀਤਾ ਜਾ ਸਕਦਾ।

ਇਸਦਾ ਹਰ ਸਮੇਂ ’ਤੇ ਜਵਾਬ ਦੇਣਾ ਹੋਵੇਗਾ। ਪੰਜਾਬ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ’ਚ ਕਸ਼ਮੀਰ ਦੀਆਂ ਮਸਜਿਦਾਂ ਤੋਂ ਆਪਣੇ ਹਮਵਤਨ ਹਿੰਦੂ ਭਰਾਵਾਂ ਦੇ ਹੱਕ ’ਚ ਕੀਤੇ ਜਾ ਰਹੇ ਐਲਾਨ ਚੰਗੇ ਹਨ ਲੇਕਿਨ ਇਸਦੇ ਨਾਲ ਹੀ ਸਾਰੇ ਕਸ਼ਮੀਰੀਆਂ ਨੂੰ ਆਪਣੇ ਹਿੰਦੂ-ਸਿੱਖ ਗੁਆਂਢੀਆਂ ਲਈ ਅੱਤਵਾਦ ਦਾ ਮੁਕਾਬਲਾ ਕਰਨਾ ਹੋਵੇਗਾ।

ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਸਾਨੰੂ ਸਾਰੀਆਂ ਨੂੰ ਅੱਤਵਾਦ ਦੇ ਖਿਲਾਫ ਇੱਕ-ਜੁੱਟ ਹੋਣਾ ਹੋਵੇਗਾ। ਇੱਕ ਸਵਾਲ ਦੇ ਜਵਾਬ ’ਚ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਸ਼ਮੀਰ ਦੀ ਸੱਮਸਿਆ ਨੂੰ ਲੈ ਕੇ ਬੁਰੀ ਤਰਾਂ ਫੇਲ ਹੋਈ ਹੈ।

ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਸ਼ਮੀਰ ਦੇ ਹਾਲਾਤ ਨੂੰ ਦਰੁਸਤ ਕਰਣ ਲਈ ਉੱਥੇ ਦੀਆਂ ਸਾਰੀਆਂ ਕੌਮਾਂ ਦੇ ਨਾਲ ਵਿਚਾਰ ਕਰ ਸੱਭ ਦਾ ਵਿਸ਼ਵਾਸ ਹਾਸਿਲ ਕਰੇ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਕਸ਼ਮੀਰ ’ਚ ਹਿੰਦੂ-ਸਿੱਖ ਸਮੁਦਾਏ ਦਾ ਕਤਲ ਆਏ ਦਿਨ ਕਸ਼ਮੀਰੀ ਮੁਸਲਮਾਨਾਂ ਦੀਆਂ ਹੱਤਿਆਵਾਂ ਸਾਰੀਆਂ ਸਿਆਸੀ ਸਾਜਿਸ਼ਾਂ ਹਨ। ਸਾਨੂੰ ਸਾਰੀਆਂ ਨੂੰ ਮਿਲ ਕੇ ਇਹਨਾਂ ਸਾਜਿਸ਼ਾਂ ਨੂੰ ਬੇਨਕਾਬ ਕਰਨਾ ਹੋਵੇਗਾ।

- Advertisement -

ਉਨਾਂ ਕਿਹਾ ਕਿ ਲਹੂ-ਲਹੂ ਹੁੰਦਾ ਹੈ ਚਾਹੇ ਹਿੰਦੂ ਦਾ ਹੋਵੇ, ਸਿੱਖ ਦਾ ਜਾਂ ਮੁਸਲਮਾਨ ਦਾ। ਸ਼ਾਹੀ ਇਮਾਮ ਨੇ ਕਿਹਾ ਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਵਾਦੀ ਤੋਂ ਪਲਾਇਨ ਕਰਕੇ ਆਏ ਕਸ਼ਮੀਰੀ ਪੰਡਿਤਾਂ ਨੂੰ ਪੂਰੀ ਸੁਰੱਖਿਆ ਦੇ ਨਾਲ ਵਾਪਸ ਕਸ਼ਮੀਰ ’ਚ ਇਨਾਂ ਦੇ ਘਰਾਂ ’ਚ ਆਬਾਦ ਕਰੇ ਅਤੇ ਸਰਕਾਰ ਵੱਲੋਂ ਉਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।

ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਅਸੀਂ ਦੇਸ਼ ’ਚ ਘੱਟ ਗਿਣਤੀਆਂ ਦੇ ਖਿਲਾਫ ਘਟੀਆ ਰਾਜਨੀਤੀ ਕਰਕੇ ਨਫਰਤ ਫੈਲਾ ਰਹੇ ਲੀਡਰ ਜੇਕਰ ਚੰਗਾ ਨਹੀਂ ਸੱਮਝਦੇ ਤਾਂ ਅਸੀਂ ਕਸ਼ਮੀਰ ’ਚ ਆਪਣੇ ਪੰਡਿਤ ਭਰਾਵਾਂ ’ਤੇ ਅੱਤਵਾਦੀ ਹਮਲਾ ਕਰਣ ਵਾਲੀਆਂ ਨੂੰ ਵੀ ਬਰਦਾਸ਼ਤ ਨਹੀਂ ਕਰਦੇ। ਇਸ ਦੇਸ਼ ’ਚ ਰਹਿਣ ਵਾਲੇ ਸਾਰੇ ਨਾਗਰਿਕ ਆਪਸ ’ਚ ਭਰਾਵਾਂ ਵਰਗੇ ਹਨ ਅਸੀ ਅੱਤਵਾਦ ਅਤੇ ਜ਼ੁਲਮ ਕਦੇ ਸਹਿਨ ਨਹੀਂ ਕਰਾਂਗੇ।

Share this Article
Leave a comment