ਕੈਬਨਿਟ ਮੰਤਰੀ ਧਾਲੀਵਾਲ ਦੀ MP ਬਿੱਟੂ ਨੂੰ ਸਲਾਹ, ਰਾਜਸਥਾਨ ਜਾ ਕੇ ਪਹਿਲਾਂ ਕਾਂਗਰਸ ਬਚਾਓ

Rajneet Kaur
3 Min Read

ਚੰਡੀਗੜ੍ਹ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ‘ਚ ਪੰਜਾਬ ਦਾ ਮੈਂਬਰ ਹਰ ਹਾਲ ‘ਚ ਹੋਣਾ ਚਾਹੀਦਾ ਹੈ। ਸੰਸਦ ਮੈੇਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਬੀਬੀਐੱਸਬੀ ‘ਤੇ ਸਰਕਾਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ ਸੀ। ਇਸ ‘ਤੇ ਮੰਤਰੀ ਧਾਲੀਵਾਲ ਨੇ ਸਵਾਲ ਕਰਦੇ ਹੋਏ ਕਿਹਾ, ‘ਰਵਨੀਤ ਬਿੱਟੂ ਦਾ ਸਟੈਂਡ ਸਾਡੇ ਨਾਲੋਂ ਜ਼ਿਆਦਾ ਵੱਡਾ ਹੈ। ਪਹਿਲਾਂ ਉਹ ਆਪਣਾ ਸਟੈਂਡ ਸਪੱਸ਼ਟ ਕਰਨ। ਅਸੀਂ ਪੰਜਾਬ ਦੇ ਨਾਲ ਖੜ੍ਹੇ ਹਾਂ।’

ਉਨ੍ਹਾਂ ਕਿਹਾ ਕਿ ਸਾਡਾ ਅਧਿਕਾਰੀ BBMB ਵਿਚ ਹੋਣਾ ਚਾਹੀਦਾ ਹੈ। ਪਿਛਲੀ ਕਾਂਗਰਸ ਸਰਕਾਰ ਨੇ ਤਾਂ ਇਸ ਮੁੱਦੇ ‘ਤੇ ਕੁਝ ਨਹੀਂ ਕੀਤਾ। ਅਸੀਂ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸੰਸਦ ਬਿੱਟੂ ਨੇ ਕਿਹਾ ਸੀ ਕਿ ‘ਆਪ’ ਦਾ ਸਟੈਂਡ ਸਪੱਸ਼ਟ ਨਾ ਹੋਣ ਕਾਰਨ ਬੀਬੀਐੱਮਬੀ ਦਾ ਕਰਤਾ ਧਰਤਾ ਸਿਰਫ ਕੇਂਦਰ ਦਾ ਪ੍ਰਤੀਨਿਧੀ ਰਹਿ ਗਿਆ ਹੈ। ਪੰਜਾਬ ਹੁਣ ਪਾਣੀ ਤੋਂ ਵੀ ਹੱਥ ਧੋ ਬੈਠੇਗਾ।

ਸੰਸਦ ਮੈਂਬਰ ਬਿੱਟੂ ਨੂੰ ਸਲਾਹ ਦਿੰਦੇ ਹੋਏ ਮੰਤਰੀ ਧਾਲੀਵਾਲ ਨੇ ਕਿਹਾ, ‘ਉਨ੍ਹਾਂ ਨੂੰ ਰਾਜਸਥਾਨ ਜਾਣਾ ਚਾਹੀਦਾ ਹੈ। ਕਾਂਗਰਸ ਦਾ ਬੁਰਾ ਹਾਲ ਹੈ, ਇਸ ਨੂੰ ਬਚਾਓ। ਕਾਂਗਰਸ ਦਾ ਕੰਮ ਪੂਰੇ ਦੇਸ਼ ‘ਚੋਂ ਖਤਮ ਹੋ ਗਿਆ ਹੈ।’ ਧਾਲੀਵਾਲ ਨੇ ਬਿੱਟੂ ਨੂੰ ਕਿਹਾ ਕਿ ਕਾਂਗਰਸ ਦਾ ਹੁਣ ਭਾਰਤੀ ਜਨਤਾ ਪਾਰਟੀ ‘ਚ ਰਲੇਵਾਂ ਹੋ ਗਿਆ ਹੈ। ਰਾਹੁਲ ਗਾਂਧੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ‘ਚ ਆਪਣੇ ਚਰਨ ਨਹੀਂ ਪਾ ਰਹੇ, ਜਿੱਥੇ ਉਨ੍ਹਾਂ ਦਾ ਭਾਜਪਾ ਨਾਲ ਸਿੱਧਾ ਮੁਕਾਬਲਾ ਹੋਣਾ ਹੈ। ਬੇਮਤਲਬੀ ਦੇਸ਼ ਦੇ ਹੋਰਨਾਂ ਹਿੱਸਿਆਂ ‘ਚ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ਗੁਜਰਾਤ ਤੇ ਹਿਮਾਚਲ ‘ਚ ਮੋਦੀ ਨੂੰ ਟੱਕਰ ਦੇ ਰਹੇ ਹਨ। ਸੰਸਦ ਮੈਂਬਰ ਬਿੱਟੂ ਇਸ ਫਿਲਹਾਲ ਖਾਲੀ ਹਨ। ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਉਹ ਗੁਜਰਾਤ ਤੇ ਹਿਮਾਚਲ ਜਾ ਕੇ ਮੁਕਾਬਲਾ ਕਰਨ।

SYL ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਦਿੱਲੀ ਅਕਸਰ ਹਰਿਆਣਾ ਤੋਂ ਵਾਧੂ ਪਾਣੀ ਮੰਗਦੀ ਹੈ। ਹਰਿਆਣਾ ਵਾਧੂ ਪਾਣੀ ਦੇਣ ਲਈ ਵੀ ਤਿਆਰ ਹੈ। ਦਿੱਲੀ ਵੱਲੋਂ ਮੀਟਿੰਗ ‘ਚ ਹਰਿਆਣਾ ਨੂੰ ਆਪਣੇ ਹਿੱਸੇ ਦਾ ਪੂਰਾ ਪਾਣੀ ਨਾ ਦੇਣ ਦਾ ਦੋਸ਼ ਲਾਇਆ ਜਾ ਸਕਦਾ ਹੈ, ਜਿਸ ਦੇ ਜਵਾਬ ਵਿੱਚ ਹਰਿਆਣਾ ਸਰਕਾਰ ਪੂਰੇ ਅੰਕੜਿਆਂ ਨਾਲ ਦਿੱਲੀ ਨੂੰ ਆਪਣੀ ਭਾਸ਼ਾ ਵਿੱਚ ਜਵਾਬ ਦੇਵੇਗੀ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment